ਫਰਾਂਸ – 3 ਪੁਲਿਸ ਮੁਲਾਜ਼ਮਾਂ ਦਾ ਗੋਲੀ ਮਾਰਕੇ ਕਤਲ, 1 ਗੰਭੀਰ ਜਖਮੀ

by vikramsehajpal

ਫਰਾਂਸ (ਐਨ.ਆਰ.ਆਈ. ਮੀਡਿਆ) : ਫਰਾਂਸ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਚੌਥਾ ਪੁਲਿਸ ਕਰਮੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਗੋਲੀਬਾਰੀ ਦੀ ਘਟਨਾ ਮੱਧ ਫਰਾਂਸ ਦੇ ਪੁਏ-ਡੇ-ਡਮੇ-ਖੇਤਰ ਵਿੱਚ ਵਾਪਰੀ। ਸਰਕਾਰੀ ਵਕੀਲ ਦੇ ਦਫਤਰ ਦੇ ਸੂਤਰਾਂ ਨੇ ਇਸ ਜਾਨਲੇਵਾ ਹਮਲੇ ਬਾਰੇ ਜਾਣਕਾਰੀ ਦਿੱਤੀ।

ਜਦੋਂ ਪੁਲਿਸ ਵਾਲੇ ਘਰੇਲੂ ਹਿੰਸਾ ਦੀ ਜਾਣਕਾਰੀ ਮਿਲਣ 'ਤੇ ਪਹੁੰਚੇ ਤਾਂ ਇੱਕ 48 ਸਾਲਾ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਥੇ ਮੌਜੂਦ ਔਰਤ ਨੂੰ ਬਚਾਉਣ ਲਈ ਮੌਜੂਦ ਤਿੰਨ ਪੁਲਿਸ ਮੁਲਾਜ਼ਮ ਗੋਲੀਆਂ ਦਾ ਸ਼ਿਕਾਰ ਹੋ ਗਏ। ਜਦ ਕਿ ਚੌਥਾ ਪੁਲਿਸ ਵਾਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪੀੜਤ ਮਹਿਲਾ ਛੱਤ 'ਤੇ ਸੀ ਅਤੇ ਘਰ ਦੇ ਅੰਦਰ ਅੱਗ ਲੱਗੀ ਹੋਈ ਸੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਇੱਕ 48 ਸਾਲਾ ਵਿਅਕਤੀ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।

More News

NRI Post
..
NRI Post
..
NRI Post
..