ਮੌਡਰਨਾ ਕੋਰੋਨਾ ਵੈਕਸੀਨ ਨੂੰ ਕੈਨੇਡਾ ‘ਚ ਵੀ ਮਿਲੀ ਮੰਜੂਰੀ

by vikramsehajpal

ਟੋਰਾਂਟੋ (ਐਨ.ਆਰ.ਆਈ. ਮੀਡਿਆ) : ਕੈਨੇਡਾ 'ਚ ਦੂਜੀ ਕੋਰੋਨਾ ਵੈਕਸੀਨ ਨੂੰ ਵੀ ਪ੍ਰਵਾਨਗੀ ਮਿਲ ਗਈ ਹੈ। ਫਾਈਜ਼ਰ ਵੈਕਸੀਨ ਮਗਰੋਂ ਹੁਣ ਹੈਲਥ ਕੈਨੇਡਾ ਨੇ ਮੌਡਰਨਾ ਵੈਕਸੀਨ ਨੂੰ ਵੀ ਆਪਣੀ ਮਨਜ਼ੂਰੀ ਦੇ ਦਿੱਤੀ। ਕੈਨੇਡਾ ਨੂੰ 2021 'ਚ ਵੈਕਸੀਨ ਦੀਆਂ 40 ਮਿਲੀਅਨ (4 ਕਰੋੜ) ਖੁਰਾਕਾਂ ਆਉਣ ਦੀ ਉਮੀਦ ਹੈ।

ਦੱਸ ਦਈਏ ਕਿ ਹੈਲਥ ਕੈਨੇਡਾ ਦੀ ਚੀਫ਼ ਮੈਡੀਕਲ ਐਡਵਾਇਜ਼ਰ ਡਾ. ਸੁਪਰੀਆ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਦਸੰਬਰ ਮਹੀਨੇ ਅੰਤ ਤੱਕ ਕੋਰੋਨਾ ਵੈਕਸੀਨ ਦੀਆਂ 1 ਲੱਖ 68 ਹਜ਼ਾਰ ਖੁਰਾਕਾਂ ਅਤੇ ਮਾਰਚ ਦੇ ਅੰਤ ਤੱਕ 2 ਮਿਲੀਅਨ ਖੁਰਾਕਾਂ ਕੈਨੇਡਾ ਪਹੁੰਚਣਗੀਆਂ। ਮੌਡਰਨਾ ਵੈਕਸੀਨ ਦੀਆਂ ਪਹਿਲੀਆਂ ਖੁਰਾਕਾਂ ਟੈਰੀਟਰੀਜ਼ ਵਿੱਚ ਪਹੁੰਚਾਈਆਂ ਜਾਣਗੀਆਂ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਨੇ ਪਹਿਲਾਂ ਮਨਜ਼ੂਰਸ਼ੁਧਾ ਫਾਈਜ਼ਰ ਵੈਕਸੀਨ ਦੀਆਂ 2 ਲੱਖ 50 ਹਜ਼ਾਰ ਤੋਂ ਵੱਧ ਖੁਰਾਕਾਂ ਮੰਗਵਾਈਆਂ ਹਨ। ਹਾਲਾਂਕਿ ਦੋਵਾਂ ਵੈਕਸੀਨ ਦੀਆਂ 1.2 ਮਿਲੀਅਨ ਖੁਰਾਕਾਂ ਜਨਵਰੀ ਦੇ ਅੰਤ ਤੱਕ ਕੈਨੇਡਾ ਪਹੁੰਚਣ ਦੀ ਉਮੀਦ ਹੈ।