ਕੈਨੇਡਾ ਵਿਚ ਕੋਰੋਨਾ ਨੂੰ ਖਤਮ ਕਰਨ ਦੀ ਜੰਗ ਜ਼ੋਰ ਨਾਲ ਸ਼ੁਰੂ

by vikramsehajpal

ਟੋਰਾਂਟੋ (ਦੇਵ ਇੰਦਰਜੀਤ) : ਕੈਨੇਡਾ ਦੀ ਕੋਰੋਨਾ ਨੂੰ ਹੈਰਾਨ ਦਾ ਕਾਮ ਤੇਜ਼ੀ ਨਾਲ ਸ਼ੁਰੂ। ਇਸੇ ਮਹੀਨੇ ਵਿਚ ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਕੋਰੋਨਾ ਟੀਕਾ ਵੱਧ ਤੋ ਵੱਧ ਲੋਕਾਂ ਨੂੰ ਲਾਉਣ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੋਡੇਰਨਾ ਦੇ ਕੋਰੋਨਾ ਟੀਕੇ ਦੀ ਖੁਰਾਕ ਹੱਥ ਵਿਚ ਆਉਣ ਦੇ ਦੋ-ਤਿੰਨ ਦਿਨਾਂ ਦੇ ਅੰਦਰ ਹੀ ਉਹ ਲੋਕਾਂ ਨੂੰ ਟੀਕਾ ਲਗਾ ਦੇਣਗੇ।

ਕੋਰੋਨਾ ਵੈਕਸੀਨ ਵੰਡਣ ਵਾਲੀ ਟਾਸਕ ਫੋਰਸ ਮੁਤਾਬਕ ਲਾਂਗ ਟਰਮ ਕੇਅਰ ਸੈਂਟਰ ਵਾਲਿਆਂ ਨੂੰ ਕੋਰੋਨਾ ਟੀਕੇ ਦਿੱਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ 24 ਘੰਟਿਆਂ ਦੌਰਾਨ ਸੂਬੇ ਨੂੰ ਮੋਡੇਰਨਾ ਦੇ ਕੋਰੋਨਾ ਟੀਕੇ ਦੀਆਂ 50,000 ਖੁਰਾਕਾਂ ਮਿਲ ਜਾਣਗੀਆਂ ਤੇ ਤੇਜ਼ੀ ਨਾਲ ਟੀਕਾਕਰਣ ਦੀ ਮੁਹਿੰਮ ਨੂੰ ਅੱਗੇ ਵਧਾਇਆ ਜਾਵੇਗਾ।

ਸੂਬੇ ਦੇ 8.5 ਮਿਲੀਅਨ ਲੋਕਾਂ ਨੂੰ ਜੁਲਾਈ ਦੇ ਅਖੀਰ ਤੱਕ ਕੋਰੋਨਾ ਟੀਕਾ ਲੱਗ ਸਕੇਗਾ। ਜ਼ਿਕਰਯੋਗ ਹੈ ਕਿ ਓਂਟਾਰੀਓ ਸੂਬੇ ਨੂੰ 21 ਦਸੰਬਰ ਤੱਕ ਫਾਈਜ਼ਰ-ਬਾਇਓਐਨਟੈਕ ਦੇ ਕੋਰੋਨਾ ਟੀਕੇ ਦੀਆਂ 90 ਹਜ਼ਾਰ ਖੁਰਾਕਾਂ ਮਿਲ ਚੁੱਕੀਆਂ ਸਨ।