ਮੁਕੇਸ਼ ਅੰਬਾਨੀ ਨੂੰ ਪਛਾੜ ਚੀਨੀ ਲੋਨ ਵੁਲਫ ਬਣਿਆ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਨਹੀਂ ਰਹਿ ਗਏ ਹਨ। ਚੀਨ ਵਿੱਚ ਲੋਨ ਵੁਲਫ ਦੇ ਤੌਰ ਉੱਤੇ ਜਾਣੇ ਜਾਂਦੇ 66 ਸਾਲਾ ਝੋਂਗ ਸ਼ੈਨਸ਼ੈਨ ਹੁਣ ਉਨ੍ਹਾਂ ਤੋਂ ਅੱਗੇ ਨਿਕਲ ਗਏ ਹਨ। ਬਲੂਮਬਰਗ ਬਿਲੇਨੀਅਰਜ਼ ਇੰਡੈਕਸ ਮੁਤਾਬਕ ਸੁਰਖੀਆਂ ਤੋਂ ਦੂਰ ਰਹਿਣ ਵਾਲੇ ਝੋਂਗ ਦੀ ਨੈਟਵਰਥ ਇਸ ਸਾਲ 70.9 ਅਰਬ ਡਾਲਰ ਵੱਧ ਕੇ 77.8 ਅਰਬ ਡਾਲਰ ਪਹੁੰਚ ਗਈ। ਇਸ ਦੇ ਨਾਲ ਹੀ ਉਹ ਦੁਨੀਆ ਦੇ 11ਵੇਂ ਸਭ ਤੋਂ ਅਮੀਰ ਸ਼ਖ਼ਸ ਬਣ ਗਏ ਅਤੇ ਮੁਕੇਸ਼ ਅੰਬਾਨੀ 12ਵੇਂ ਨੰਬਰ ’ਤੇ ਪਹੁੰਚ ਗਏ। ਝੋਂਗ ਨੇ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਅਲੀਬਾਬਾ ਦੇ ਜੈਕਮਾ ਨੂੰ ਵੀ ਪਛਾੜ ਦਿੱਤਾ ਹੈ।
ਝੋਂਗ ਸ਼ੈਨਸ਼ੈਨ ਇੱਕ ਨਿੱਜੀ ਅਰਬਪਤੀ ਹਨ, ਜਿਨ੍ਹਾਂ ਦੇ ਬਾਰੇ ਵਿੱਚ ਮੀਡੀਆ ਵਿੱਚ ਘੱਟ ਹੀ ਚਰਚਾ ਹੋਈ ਹੈ। ਪੱਤਰਕਾਰਤਾ, ਮਸ਼ਰੂਮ ਦੀ ਖੇਤੀ ਅਤੇ ਸਿਹਤ ਸੇਵਾ ਵਰਗੇ ਕਰੀਅਰ ਵਿੱਚ ਹੱਥ ਅਜ਼ਮਾਉਣ ਦੇ ਬਾਅਦ ਹੁਣ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੇ ਬਾਰੇ ਵਿੱਚ ਚੀਨ ਦੇ ਬਾਹਰ ਘੱਟ ਹੀ ਲੋਕ ਜਾਣਦੇ ਸਨ। ਚੀਨ ਦੇ ਇਸ ਦਿੱਗਜ ਕਾਰੋਬਾਰੀ ਦੀ ਸੰਪਤੀ ਦਾ ਮੁੱਖ ਜ਼ਰੀਆ ਬੋਤਲਬੰਦ ਪਾਣੀ ਅਤੇ ਫਾਰਮਾ ਹੈ। ਦਰਅਸਲ ਅਪ੍ਰੈਲ ਵਿੱਚ ਉਨ੍ਹਾਂ ਨੇ ਬੀਜਿੰਗ ਵੇਂਟਾਈ ਬਾਇਓਲਾਜੀਕਲ ਫਾਰਮੇਸੀ ਇੰਟਰਪ੍ਰਾਈਜ ਕੰਪਨੀ ਨਾਲ ਵੈਕਸੀਨ ਵਿਕਸਿਤ ਕੀਤੀ ਅਤੇ ਕੁੱਝ ਮਹੀਨਿਆਂ ਬਾਅਦ ਬੋਤਲਬੰਦ ਪਾਣੀ ਬਣਾਉਣ ਵਾਲੀ ਨੋਂਗਫੂ ਸਪਰਿੰਗ ਕੰਪਨੀ ਹਾਂਗਕਾਂਗ ਵਿੱਚ ਸਭ ਤੋਂ ਪ੍ਰਸਿੱਧ ਹੋ ਗਈ। ਇਸ ਕੰਪਨੀ ਦੀ ਸਥਾਪਨਾ ਸਤੰਬਰ 1996 ਵਿਚ ਹੋਈ ਸੀ। ਜਦੋਂਕਿ ਕੰਪਨੀ ਨੇ ਆਪਣਾ ਪਹਿਲਾ ਪੈਕੇਜਡ ਡ੍ਰਿਕਿੰਗ ਵਾਟਰ 1997 ਵਿਚ ਲਾਂਚ ਕੀਤਾ ਸੀ।

More News

NRI Post
..
NRI Post
..
NRI Post
..