ਤਾਲਿਬਾਨ-ਅਫ਼ਗਾਨ ਇਕ-ਦੂਜੇ ‘ਤੇ ਹਮਲਾ ਨਾ ਕਰਨ ਨੂੰ ਤਿਆਰ

by vikramsehajpal

ਕਾਬੁਲ (ਦੇਵ ਇੰਦਰਜੀਤ)- ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਹ ਅਫ਼ਗਾਨ ਸਰਕਾਰ ਨਾਲ ਇਕ-ਦੂਜੇ ‘ਤੇ ਹਮਲਾ ਨਾ ਕਰਨ ਦਾ ਸਮਝੌਤਾ ਕਰਨ ਲਈ ਤਿਆਰ ਹੈ।

ਤਾਲਿਬਾਨ ਦੇ ਬੁਲਾਰੇ ਜਬੀਉੱਲ੍ਹਾ ਮੁਜਾਹਿਦ ਨੇ ਕਿਹਾ ਹੈ ਕਿ ਅਮਰੀਕਾ ਨਾਲ ਉਨ੍ਹਾਂ ਦੇ ਸ਼ਾਂਤੀ ਸਮਝੌਤੇ ਦੀ ਤਰ੍ਹਾਂ ਹੀ ਅਫ਼ਗਾਨਿਸਤਾਨ ਦੇ ਨਾਲ ਵੀ ਇਸ ਤਰ੍ਹਾਂ ਦਾ ਸਮਝੌਤਾ ਕੀਤਾ ਜਾ ਸਕਦਾ ਹੈ। ਤਾਲਿਬਾਨ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਅਫ਼ਗਾਨ ਸਰਕਾਰ ਨਾਲ ਸ਼ਾਂਤੀ ਵਾਰਤਾ ਦਾ ਅਗਲਾ ਦੌਰ ਕਤਰ ਦੀ ਰਾਜਧਾਨੀ ਦੋਹਾ ਵਿਚ 5 ਜਨਵਰੀ ਤੋਂ ਮੁੜ ਸ਼ੁਰੂ ਹੋਣ ਵਾਲਾ ਹੈ। ਮੁਜਾਹਦ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਦੋਹਾ ਸਮਝੌਤੇ ਨਾਲ ਦੋਵਾਂ ਹੀ ਪੱਖਾਂ ਵਿਚ ਵਿਸ਼ਵਾਸ ਕਾਇਮ ਹੋਇਆ ਹੈ। ਅਜਿਹੀ ਸਥਿਤੀ ਵਿਚ ਅਮਰੀਕਾ ਨਾਲ ਸ਼ਾਂਤੀ ਸਮਝੌਤੇ ਤਹਿਤ ਅਸੀਂ ਇਕ-ਦੂਜੇ ‘ਤੇ ਹਮਲਾ ਨਾ ਕਰਨ ਦੀ ਨੀਤੀ ‘ਤੇ ਚੱਲਣ ਲਈ ਤਿਆਰ ਹਾਂ।

ਇਸ ਤਰ੍ਹਾਂ ਨਾਲ ਅਫ਼ਗਾਨਿਸਤਾਨ ਸਰਕਾਰ ਦੇ ਨਾਲ ਵੀ ਅੱਗੇ ਵਧਿਆ ਜਾ ਸਕਦਾ ਹੈ। ਕਤਰ ਦੇ ਦੋਹਾ ਵਿਚ ਤਾਲਿਬਾਨ ਨਾਲ ਵਾਰਤਾ ਲਈ ਅਫ਼ਗਾਨਿਸਤਾਨ ਸਰਕਾਰ ਦਾ ਪ੍ਰਤੀਨਿਧੀ ਮੰਡਲ ਰਵਾਨਾ ਹੋ ਗਿਆ ਹੈ। ਦੋਹਾ ਵਿਚ 12 ਸਤੰਬਰ ਤੋਂ ਵੱਖ-ਵੱਖ ਮੁੱਦਿਆਂ ‘ਤੇ ਵਾਰਤਾ ਦਾ ਦੌਰ ਚੱਲ ਰਿਹਾ ਹੈ।

More News

NRI Post
..
NRI Post
..
NRI Post
..