758ਵਾਂ ਗੋਲ ਕਰ ਪੇਲੇ ਤੋਂ ਅੱਗੇ ਨਿਕਲੇ ਰੋਨਾਲਡੋ

by vikramsehajpal

ਤੁਰਿਨ (ਦੇਵ ਇੰਦਰਜੀਤ)- ਕ੍ਰਿਸਟਿਆਨੋ ਰੋਨਾਲਡੋ ਦੇ ਕਰੀਅਰ ਦੇ ਰਿਕਾਰਡ 758ਵੇਂ ਗੋਲ ਦੀ ਮਦਦ ਨਾਲ ਜੁਵੇਂਟਸ ਨੇ ਇਟਲੀ ਦੀ ਲੀਗ ਸੀਰੀ-ਏ 'ਚ ਯੂਡੀਨੀਜ਼ ਨੂੰ 4-1 ਨਾਲ ਹਰਾ ਦਿੱਤਾ। ਇਸ ਮੈਚ 'ਚ ਪੁਰਤਗਾਲੀ ਖਿਡਾਰੀ ਰੋਨਾਲਡੋ ਦਾ ਜਲਵਾ ਰਿਹਾ।
ਉਨ੍ਹਾਂ ਇਸ ਮੈਚ 'ਚ 2 ਗੋਲ ਕਰਨ ਤੋਂ ਇਲਾਵਾ ਮਹਾਨ ਫੁੱਟਬਾਲਰ ਪੇਲੇ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਰੋਨਾਲਡੋ ਸਰਬੋਤਮ ਗੋਲ ਕਰਨ ਵਾਲੇ ਫੁੱਟਬਾਲਰਾਂ ਦੀ ਸੂਚੀ 'ਚ ਦੂਸਰੇ ਨੰਬਰ 'ਤੇ ਪਹੁੰਚ ਗਏ। ਮੈਚ ਦਾ ਦੂਸਰਾ ਗੋਲ ਉਨ੍ਹਾਂ ਦੇ ਕਰੀਅਰ ਦਾ 758ਵਾਂ ਗੋਲ ਸੀ ਤੇ ਇਸ ਦੇ ਨਾਲ ਹੀ ਉਨ੍ਹਾਂ ਹੁਣ ਬ੍ਰਾਜ਼ੀਲ ਦੇ ਸਾਬਕਾ ਸਟ੍ਰਾਈਕਰ ਪੇਲੇ (757 ਗੋਲ) ਨੂੰ ਪਿੱਛੇ ਛੱਡ ਦਿੱਤਾ। ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ 'ਚ ਚੈੱਕ ਗਣਰਾਜ ਦੇ ਜੋਸਫ ਬਿਕਾਨ ਪਹਿਲੇ ਨੰਬਰ 'ਤੇ ਹਨ।

More News

NRI Post
..
NRI Post
..
NRI Post
..