by vikramsehajpal
ਕੈਲੀਫੋਰਨੀਆ (ਦੇਵ ਇੰਦਰਜੀਤ): ਅਮਰੀਕੀ ਲੋਕਤੰਤਰ ’ਚ ਅਜੇ ਦਾ ਦਿਨ ਬਲੈਕ ਡੇ ਪੱਖੋ ਮਨਯਾ ਜਾ ਰਿਹਾ ਹੈ । ਡੋਨਾਲਡ ਟਰੰਪ ਰਾਸ਼ਟਰਪਤੀ ਚੋਣਾਂ ’ਚ ਆਪਣੀ ਹਾਰ ਨਹੀਂ ਕਬੂਲ ਕਰ ਰਹੇ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਉਸ ਸਮੇਂ ਸਾਰੀਆਂ ਸੀਮਾਵਾਂ ਪਾਰ ਕਰ ਦਿੱਤੀਆਂ ਜਦੋਂ ਅਮਰੀਕੀ ਸੰਸਦ ’ਚ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਡੋਨਾਲਡ ਟਰੰਪ ਸਮਰਥਕ ਸੰਸਦ ਭਵਨ ’ਚ ਆ ਗਏ ਅਤੇ ਭਾਰੀ ਹਿੰਸਾ ਕਰਨ ਲੱਗੇ। ਇਸ ਦੌਰਾਨ ਹੋਈ ਗੋਲੀਬਾਰੀ ’ਚ ਇਕ ਮਹਿਲਾ ਦੀ ਮੌਤ ਹੋ ਗਈ ਹੈ। ਅਮਰੀਕੀ ਸੰਸਦ ’ਚ ਪਹਿਲੀ ਵਾਰ ਹੋਏ ਇਸ ਘਟਨਾਕ੍ਰਮ ਨੂੰ ਲੈ ਕੇ ਪੂਰੀ ਦੁਨੀਆ ’ਚ ਹਲਚਲ ਤੇਜ਼ ਹੋ ਗਈ ਹੈ। ਸਾਰੇ ਵੱਡੇ ਦੇਸ਼ ਸ਼ਾਂਤੀ ਦੀ ਅਪੀਲ ਕਰ ਰਹੇ ਹਨ ਅਤੇ ਘਟਨਾਕ੍ਰਮ ’ਤੇ ਚਿੰਤਾ ਪ੍ਰਗਟਾ ਰਹੇ ਹਨ।
More News
Jaskamal Singh
Jaskamal Singh