ਰੂਪਨਗਰ (ਸੱਜਣ ਸਿੰਘ ਸੈਣੀ) - ਪੰਜਾਬ ਸਰਕਾਰ ਵੱਲੋਂ ਰੂਪਨਗਰ ਦੇ ਸਰਕਾਰੀ ਥਰਮਲ ਪਲਾਂਟ ਦੀ ਪਾਵਰ ਕਲੋਨੀ ਦੇ ਰਿਹਾਇਸ਼ੀ ਇਲਾਕੇ ਨੂੰ ਖਾਲੀ ਕਰਵਾਉਣ ਦੇ ਹੁਕਮਾਂ ਦੇ ਬਾਅਦ ਸਿਆਸੀ ਪਾਰਟੀਆਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਨੂੰ ਲੈ ਕੇ ਰੂਪਨਗਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਅਤੇ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਗਏ।
ਦੱਸ ਦਈਏ ਕੀ ਆਪਣੀ ਟੀਮ ਸਮੇਤ ਪਾਵਰ ਕਲੋਨੀ ਚ ਪਹੁੰਚੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਕੀਲ ਦਿਨੇਸ਼ ਚੱਢਾ ਨੇ ਦੱਸਿਆ ਕਿ ਸੀ ਐਮ ਡੀ ਪੀ ਐਸ ਪੀ ਸੀ ਐਲ ਦੇ ਹੁਕਮਾਂ ਅਨੁਸਾਰ ਪਾਵਰ ਕਲੋਨੀ ਰੂਪਨਗਰ ਦੇ ਸਾਰੇ ਘਰਾਂ , ਸਕੂਲਾਂ ਅਤੇ ਦਫਤਰਾਂ ਨੂੰ 31 ਮਾਰਚ ਤੱਕ ਖਾਲੀ ਕਰਕੇ ਨੁਹੋਂ ਕਲੋਨੀ ਚ ਸ਼ਿਫਟ ਕਰਨ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਹੁਕਮ ਪਹਿਲਾਂ ਵੀ ਆਏ ਸਨ।ਉਦੋਂ ਸੱਤਾਧਾਰੀਆਂ ਨੇ ਕਿਹਾ ਸੀ ਕਿ ਕਲੋਨੀ ਖਾਲੀ ਨਹੀਂ ਹੋਏਗੀ।
ਪਰ ਹੁਣ ਦੁਬਾਰਾ ਇਹ ਹੁਕਮ ਅਉਣ ਨਾਲ਼ ਇਹ ਗੱਲ ਤੈ ਹੋ ਗਈ ਹੈ ਕਿ ਸਰਕਾਰ ਨੇ ਕਲੋਨੀ ਨੂੰ ਖਾਲੀ ਕਰਵਾਉਣਾ ਹੈ, ਪਰ ਆਗੂਆਂ ਵਲੋਂ ਲੋਕਾਂ ਨੂੰ ਸਿਰਫ ਡੰਗ ਟਪਾਊ ਝੂਠੇ ਲਾਰੇ ਲਗਾਏ ਜਾ ਰਹੇ ਨੇ।



