ਜੋ ਬਾਈਡਨ ਦੀ ਜਿੱਤ ‘ਤੇ ਮੋਹਰ ਲਾਉਣ ਵਾਲੇ ਸੰਸਦ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕਾ 'ਚ ਭਾਰਤੀ ਮੂਲ ਦੇ ਸੰਸਦ ਰੋ ਖੰਨਾ ਨੇ ਦੱਸਿਆ ਕਿ ਜੋ ਬਾਈਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ।

ਅਮਰੀਕਾ 'ਚ ਬੀਤੇ ਤਿੰਨ ਨਵੰਬਰ ਨੂੰ ਹੋਏ ਰਾਸ਼ਟਰਪਤੀ ਚੋਣਾਂ 'ਚ ਚੁਣੇ ਗਏ ਬਾਈਡਨ ਦੀ ਜਿੱਤ 'ਤੇ ਮੋਹਰ ਲਗਾਉਣ ਲਈ ਬੀਤੀ 6 ਜਨਵਰੀ ਨੂੰ ਸੰਸਦ ਦਾ ਸੰਯੁਕਤ ਸੈਸ਼ਨ ਬੁਲਾਇਆ ਗਿਆ ਸੀ। ਇਸ ਦੌਰਾਨ ਟਰੰਪ ਸਮਰਥਕਾਂ ਨੇ ਸੰਸਦ ਭਵਨ 'ਤੇ ਹਮਲਾ ਕਰ ਦਿੱਤਾ ਸੀ। ਮਾਮਲਾ ਸ਼ਾਂਤ ਹੋਣ ਤੋਂ ਬਾਅਦ ਬਾਈਡਨ ਦੀ ਜਿੱਤ 'ਤੇ ਮੋਹਰ ਲਾਉਣ ਦੀ ਰਸਮੀ ਪੂਰੀ ਕੀਤੀ ਗਈ ਸੀ।

ਖੰਨਾ ਨੇ ਇਕ ਇੰਟਰਵਿਊ 'ਚ ਕਿਹਾ, ਡੇਮੋਕ੍ਰੇਟ ਤੇ ਰਿਪਬਲਿਕਨ ਦੋਵੇਂ ਸੰਸਦ ਮੈਂਬਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਹਿੰਸਾ ਦਾ ਖ਼ਤਰਾ ਸਿਰਫ਼ ਡੇਮੋਕ੍ਰੇਟ ਆਗੂਆਂ ਨੂੰ ਹੀ ਨਹੀਂ ਹੈ, ਬਲਕਿ ਇਹ ਖ਼ਤਰਾ ਰਿਪਬਲਕਿਨ ਆਗੂਆਂ ਨੂੰ ਵੀ ਹੈ। ਕੈਲੀਫੋਰਨਿਆ ਤੋਂ ਡੇਮੋਕ੍ਰੇਟ ਸੰਸਦ ਮੈਂਬਰ ਖੰਨਾ ਨੇ ਕਿਹਾ, ਮੈਂ ਇਹ ਨਹੀਂ ਦੱਸਣਾ ਚਾਹੁੰਦਾ ਕਿ ਧਮਕੀਆਂ ਕਿਹੜੇ ਲੋਕਾਂ ਨੂੰ ਮਿਲੀਆਂ ਹਨ।'

More News

NRI Post
..
NRI Post
..
NRI Post
..