ਸਵਾਲਾਂ ਦੇ ਘੇਰੇ ‘ਚ ਪੀ-ਫਾਈਜ਼ਰ ਦਾ ਟੀਕਾ..? 13 ਲੋਕਾਂ ਦੀ ਮੌਤ!

by vikramsehajpal

ਨਾਰਵੇ(ਦੇਵ ਇੰਦਰਜੀਤ): ਨਾਰਵੇ ਚ ਕੁਲ ਚਾਰ ਦੀਨਾ ਬਾਅਦ ਪੀ-ਫਾਈਜ਼ਰ ਦੇ ਟੀਕੇ ਦੇ ਬੁਰੇ ਪ੍ਰਭਾਵ ਸਾਮਣੇ ਆਨੇ ਸ਼ੁਰੂ ਹੋ ਗਏ ਹਨ ।ਹੁਣ ਤੱਕ ਦੇਸ਼ 'ਚ 33 ਹਜ਼ਾਰ ਲੋਕਾਂ ਨੂੰ ਇਹ ਕੋਰੋਨਾ ਵਾਇਰਸ ਵੈਕਸੀਨ ਲਗਾਈ ਜਾ ਚੁੱਕੀ ਹੈ।ਨਾਰਵੇ 'ਚ ਇਸ ਗੱਲ ਦੀ ਪਹਿਲਾਂ ਹੀ ਘੋਸ਼ਣਾ ਕੀਤੀ ਜਾ ਚੁੱਕੀ ਸੀ ਕਿ ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਹੋਣਗੇ।

ਹੁਣ ਇੰਨੇ ਲੋਕਾਂ ਨੂੰ ਟੀਕਾ ਲਗਾਏ ਜਾਣ ਤੋਂ ਬਾਅਦ ਨਾਰਵੇ ਮੈਡੀਸਨ ਏਜੰਸੀ ਨੇ ਕਿਹਾ ਹੈ ਕਿ 29 ਲੋਕਾਂ 'ਚ ਸਾਈਡ ਇਫੈਕਟ ਦੇਖੇ ਗਏ ਹਨ, ਜਿਨਾਂ 'ਚੋਂ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।ਜਾਣਕਾਰੀ ਮੁਤਾਬਕ ਨਾਰਵੇ ਦੀ ਮੈਡੀਸਨ ਏਜੰਸੀ ਦੇ ਮੈਡੀਕਲ ਡਾਇਰੈਕਟਰ ਸਟੇਈਨਾਰ ਮੈਡਸੇਨ ਨੇ ਦੇਸ਼ ਦੇ ਰਾਸ਼ਟਰੀ ਪ੍ਰਸਾਰਕ ਐੱਨਆਰਕੇ ਨਾਲ ਗੱਲਬਾਤ 'ਚ ਕਿਹਾ, ਇਨਾਂ 13 ਮੌਤਾਂ 'ਚੋਂ 9 ਗੰਭੀਰ ਸਾਈਡ ਇਫੈਕਟ ਅਤੇ 7 ਘੱਟ ਗੰਭੀਰ ਸਾਈਡ ਇਫੈਕਟ ਦੇ ਮਾਮਲੇ ਹਨ।