Whatsapp ਨੂੰ ਮਹਿੰਗੀ ਪੈ ਰਹੀ ਨਵੀਂ ਪ੍ਰਾਈਵੇਸੀ ਪਾਲਿਸੀ, Telegram ਨਾਲ ਜੁੜੇ 2.5 ਕਰੋੜ ਨਵੇਂ ਯੂਜ਼ਰਜ਼

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਨਵੇਂ ਸਾਲ ਦੀ ਸ਼ੁਰੂਆਤ Whatsapp ਲਈ ਸ਼ਾਇਦ ਚੰਗੀ ਨਹੀਂ ਰਹੀ, ਕਿਉਂਕਿ ਇਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਕਾਰਨ ਯੂਜ਼ਰਜ਼ ਹੁਣ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਇੱਥੇ ਤਕ ਕਿ ਕੰਪਨੀ ਨੇ ਹਾਲ ਹੀ 'ਚ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਸਫਾਈ ਵੀ ਦਿੱਤੀ ਸੀ ਤੇ ਇਹ ਵੀ ਸਪਸ਼ਟ ਕੀਤਾ ਕਿ ਯੂਜ਼ਰਜ਼ ਦੇ ਪ੍ਰਾਈਵੇਟ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਫਿਰ ਵੀ ਇਸ ਦੇ ਯੂਜ਼ਰਜ਼ ਦੀ ਗਿਣਤੀ 'ਚ ਗਿਰਾਵਟ ਦੇਖੀ ਜਾ ਰਹੀ ਹੈ। ਇਸ ਦੇ ਬਜਾਏ ਲੋਕਾਂ ਵਿਚਕਾਰ Signal ਐਪ ਆਪਣੀ ਥਾਂ ਬਣਾਉਣ ਲੱਗਾ ਹੈ। ਇੰਨਾ ਹੀ ਨਹੀਂ Telegram ਐਪ ਵੀ ਹੁਣ ਯੂਜ਼ਰਜ਼ ਵਿਚਕਾਰ ਲੋਕਪ੍ਰਿਅਤਾ ਹੁੰਦਾ ਜਾ ਰਿਹਾ ਹੈ ਤੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 72 ਘੰਟਿਆਂ 'ਚ 2.5 ਕਰੋੜ ਨਵੇਂ ਯੂਜ਼ਰਜ਼ ਇਸ ’ਚ ਐੱਡ ਹੋਏ ਹਨ।

Telegram ਦੇ ਸੀ.ਈ.ਓ. Pavel Durov ਨੇ ਜਾਣਕਾਰੀ ਸ਼ੇਅਰ ਕਰਦਿਆਂ ਦੱਸਿਆ ਕਿ Telegram ਨੇ 500 ਮਿਲਿਅਨ ਮਾਸਿਕ ਐਕਟਿਵ ਯੂਜ਼ਰਜ਼ ਦੀ ਗਿਣਤੀ ਨੂੰ ਪਾਰ ਕਰ ਦਿੱਤਾ ਹੈ। Whatsapp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਦੇਖਦਿਆਂ ਇਸ ਪਲੇਟਫਾਰਮ ’ਤੇ 72 ਘੰਟਿਆਂ ਦੇ ਅੰਦਰ ਦੁਨੀਆਭਰ ਤੋਂ 2.5 ਕਰੋੜ ਨਵੇਂ ਯੂਜ਼ਰਜ਼ ਐਡ ਹੋਏ ਹਨ। ਇਸ ’ਚ ਏਸ਼ੀਆ ਤੋਂ 38 ਫੀਸਦੀ, ਲੈਟਿਨ ਅਮਰੀਕਾ ਤੋਂ 21 ਫੀਸਦੀ ਤੇ ਮੱਧ ਪੂਰਵ ਤੇ ਉੱਤਰੀ ਅਫਰੀਕਾ ਤੋਂ 8 ਫੀਸਦੀ ਯੂਜ਼ਰਜ਼ ਸ਼ਾਮਲ ਹਨ।

More News

NRI Post
..
NRI Post
..
NRI Post
..