ਬਾਇਡਨ ਪ੍ਰਸ਼ਾਸਨ ਦਾ ਟੀਚਾ ਭਾਰਤ-ਅਮਰੀਕਾ ਫ਼ੌਜੀ ਭਾਈਵਾਲੀ ਹੋਰ ਮਜ਼ਬੂਤ ਕਰਨਾ : ਆਸਟਿਨ

by vikramsehajpal

ਨਿਊਯਾਰਕ (ਦੇਵ ਇੰਦਰਜੀਤ): ਅਮਰੀਕਾ ਦੇ ਰੱਖਿਆ ਮੰਤਰੀ ਵਜੋਂ ਨਾਮਜ਼ਦ ਕੀਤੇ ਗਏ ਲਾਇਡ ਆਸਟਿਨ ਨੇ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਦਾ ਟੀਚਾ ਭਾਰਤ ਨਾਲ ਅਮਰੀਕਾ ਦੀ ਫ਼ੌਜੀ ਭਾਈਵਾਲੀ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਰੋਧੀ ਅੱਤਵਾਦੀ ਗਰੁੱਪਾਂ (ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ) 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਕਾਰਵਾਈ ਅਧੂਰੀ ਹੈ। ਆਸਟਿਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਜ਼ਮੀਨ 'ਤੇ ਅੱਤਵਾਦੀਆਂ ਨੂੰ ਪਨਾਹ ਨਾ ਮਿਲੇ, ਇਸ ਲਈ ਵੀ ਪਾਕਿਸਤਾਨ 'ਤੇ ਦਬਾਅ ਬਣਾਇਆ ਜਾਵੇਗਾ।

ਸੇਵਾਮੁਕਤ ਜਨਰਲ ਲਾਇਡ ਆਸਟਿਨ ਮੰਗਲਵਾਰ ਨੂੰ ਆਪਣੇ ਨਾਂ 'ਤੇ ਮੋਹਰ ਲਗਵਾਉਣ ਲਈ ਸੈਨੇਟ ਆਰਮਡ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਇਸ ਦੌਰਾਨ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, 'ਮੈਂ ਅੱਗੇ ਵੀ ਭਾਰਤ ਦੇ ਪ੍ਰਮੁੱਖ ਰੱਖਿਆ ਭਾਈਵਾਲ ਦੇ ਦਰਜੇ ਨੂੰ ਬਰਕਰਾਰ ਰੱਖਾਂਗਾ। ਏਨਾ ਹੀ ਨਹੀਂ ਅਮਰੀਕਾ ਤੇ ਭਾਰਤੀ ਫੌਜ ਦੇ ਆਪਸੀ ਹਿੱਤਾਂ ਲਈ ਸਹਿਯੋਗ ਵੀ ਜਿਉਂ ਦਾ ਤਿਉਂ ਚੱਲਦਾ ਰਹੇਗਾ।' ਆਸਟਿਨ ਨੇ ਕਿਹਾ ਕਿ ਉਹ ਕਵਾਡ ਸਕਿਓਰਿਟੀ ਡਾਇਲਾਗ ਤੇ ਹੋਰ ਖੇਤਰੀ ਬੈਠਕਾਂ ਜ਼ਰੀਏ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸਹਿਯੋਗ ਹੋਰ ਮਜ਼ਬੂਤ ਤੇ ਵਿਆਪਕ ਬਣਾਉਣ ਦੀ ਵੀ ਕੋਸ਼ਿਸ਼ ਕਰਨਗੇ।

More News

NRI Post
..
NRI Post
..
NRI Post
..