ਨਵਦੀਪ ਕੌਰ ਬਣੀ ਮਿਸੇਜ ਇੰਡੀਆ-2021

by vikramsehajpal

ਮੁੰਬਈ (ਦੇਵ ਇੰਦਰਜੀਤ)- ਓਡੀਸ਼ਾ: ਓਡੀਸ਼ਾ ’ਚ ਰਾਊਰਕੇਲਾ ਦੀ ਧੀ ਨਵਦੀਪ ਕੌਰ ਨੇ ਮੁੰਬਈ ਕੋਲ ਸਥਿਤੀ ਦਮਨ ਦੀਵ ਦੇ ਡੇਲਟਿਨ ਰਿਜ਼ਾਰਟ ’ਚ ਹੋਏ ਮਿਸੇਜ਼ ਇੰਡੀਆ-2021 ਮੁਕਾਬਲੇ ’ਚ ਤਾਜ਼ ਆਪਣੇ ਨਾਂ ਕੀਤਾ ਹੈ।

ਕੰਪਿਊਟਰ ਇੰਜੀਨੀਅਰਿੰਗ ’ਚ ਬੀਟੈੱਕ ਤੇ ਆਈਆਈਪੀਐੱਮ ਤੋਂ ਐੱਬੀਏ ਦੀ ਡਿਗਰੀ ਲੈ ਕੇ ਪਰਸਨੈਲਿਟੀ ਡਿਵੈਲਪਮੈਂਟ ਲਈ ਕੰਮ ਕਰ ਰਹੀ ਨਵਦੀਪ ਰਾਊਰਕੇਲਾ ਦੇ ਹੋਟਲ ਵਪਾਰੀ ਜਗਦੇਵ ਸਿੰਘ ਦੀ ਇਕਲੌਤੀ ਬੇਟੀ ਹੈ। 31 ਸਾਲਾ ਨਵਦੀਪ ਕੌਰ ਨੇ ਰਾਊਰਕੇਲਾ ਦੇ ਕਾਰਮੇਲ ਸਕੂਲ ਤੋਂ ਸੰਨ 2007 ’ਚ ਇੰਟਰ ਦੀ ਪ੍ਰੀਖਿਆ ਕੀਤੀ ਸੀ। ਪੁਰਸ਼ੋਤਮ ਇੰਜੀਨੀਅਰਿੰਗ ਕਾਲਜ ਤੋਂ ਕੰਪਿਊਟਰ ਸਾਇੰਸ ’ਚ ਸੰਨ 2011 ’ਚ ਬੀਟੈੱਕ ਕਰਨ ਤੋੀ ਬਾਅਦ ਸੰਨ 2013 ’ਚ ਆਈਆਈਪੀਐੱਸ ਕਾਂਸਬਹਾਲ ਤੋਂ ਐੱਮਬੀਏ ਕਰ ਚੁੱਕੀ ਹੈ।

More News

NRI Post
..
NRI Post
..
NRI Post
..