ਨਵੀਂ ਦਿੱਲੀ,(ਦੇਵ ਇੰਦਰਜੀਤ) - ਭਾਰਤ ਤੇ ਚੀਨ ਪੱਛਮੀ ਹਿਮਾਲਿਆ ਦੇ ਟਕਰਾਅ ਵਾਲੇ ਖੇਤਰ ਤੋਂ ਸੈਨਿਕਾਂ ਨੂੰ ਪਿੱਛੇ ਹਟਾਉਣ 'ਤੇ ਰਾਜੀ ਹੋਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਦੀ ਸੰਸਦ 'ਚ ਜਾਣਕਾਰੀ ਦਿੱਤੀ। ਭਾਰਤ ਤੇ ਚੀਨੀ ਸੈਨਾ ਦੇ ਟੈਂਕ ਲਦਾਖ਼ ਵਿਚ ਮੌਜੂਦਾ ਸਥਿਤੀ ਤੋਂ ਪਿੱਛੇ ਹਟਦੇ ਹੋਏ ਦਿਖਾਈ ਦੇ ਰਹੇ ਹਨ।



