ਹੁਣ ਕਦੇ ਨਹੀਂ ਰੁਕੇਗੀ ਦਿਲ ਦੀ ਧੜਕਣ : ਮਰੇ ਹੋਏ ਲੋਕਾਂ ਦੇ ਦਿਲਾਂ ਨੂੰ ਮਸ਼ੀਨ ਨਾਲ ਜ਼ਿੰਦਾ ਕਰ 6 ਬੱਚਿਆਂ ਵਿਚ ਟਰਾਂਸਪਲਾਂਟ ਕੀਤਾ ,

by vikramsehajpal

ਲੰਡਨ (ਦੇਵ ਇੰਦਰਜੀਤ)- ਪਹਿਲੀ ਵਾਰ, ਯੂਕੇ ਦੇ ਡਾਕਟਰਾਂ ਨੇ ਇੱਕ ਵਿਸ਼ੇਸ਼ ਮਸ਼ੀਨ ਦੀ ਵਰਤੋਂ ਕਰ ਸਫਲਤਾਪੂਰਵਕ ਦਿਲਾਂ ਨੂੰ ਟ੍ਰਾਂਸਪਲਾਂਟ ਕੀਤਾ ਹੈ ਜਿਨ੍ਹਾਂ ਨੇ ਧੜਕਣਾ ਬੰਦ ਕਰ ਦਿੱਤਾ ਸੀ। ਇਸ ਦਾ ਮਤਲਬ ਇਹ ਦਿਲ ਮੁਰਦਾ ਘੋਸ਼ਿਤ ਕੀਤੇ ਗਏ ਲੋਕਾਂ ਦੇ ਸਨ। ਹੁਣ ਤੱਕ, ਅਜਿਹੇ ਦਿਲਾਂ ਨੂੰ 6 ਬੱਚਿਆਂ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ ਹੈ,ਇਹ ਸਾਰੇ ਬੱਚੇ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ ਤੋਂ ਪਹਿਲਾਂ, ਸਿਰਫ ਉਹੀ ਲੋਕ ਜਿਨ੍ਹਾਂ ਨੂੰ ਦਿਮਾਗੀ ਮ੍ਰਿਤ ਘੋਸ਼ਿਤ ਕੀਤਾ ਜਾਂਦਾ ਸੀ, ਉਨ੍ਹਾਂ ਦੇ ਦਿਲ ਟਰਾਂਸਪਲਾਂਟ ਕੀਤੇ ਜਾਂਦੇ ਸਨ।

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਦੇ ਡਾਕਟਰ ਦਿਲ ਟ੍ਰਾਂਸਪਲਾਂਟ ਦੀ ਟੈਕਨਾਲੌਜੀ ਵਿਚ ਇਕ ਕਦਮ ਹੋਰ ਅੱਗੇ ਵੱਧ ਗਏ ਹਨ। ਕੈਂਬਰਿਜਸ਼ਾਇਰ ਦੇ ਰਾਇਲ ਪੈਪਵਰਥ ਹਸਪਤਾਲ ਦੇ ਡਾਕਟਰਾਂ ਨੇ ਅੰਗਾਂ ਦੀ ਦੇਖਭਾਲ ਦੀ ਇਕ ਮਸ਼ੀਨ ਨਾਲ ਮਰੇ ਵਿਅਕਤੀਆਂ ਦੇ ਦਿਲ ਨੂੰ ਜ਼ਿੰਦਾ ਕਰ ਇਕ ਜਾਂ 2 ਬੱਚਿਆਂ ਦੇ ਨਹੀਂ ਬਲਕਿ 6 ਬੱਚਿਆਂ ਦੇ ਸ਼ਰੀਰ 'ਚ ਦਿਲ ਦੀ ਧੜਕਣ ਪੈਦਾ ਕਰ ਦਿੱਤੀ। ਇਹ ਕਾਰਨਾਮਾ ਹਾਸਲ ਕਰਨ ਵਾਲੀ ਇਹ ਵਿਸ਼ਵ ਦੀ ਪਹਿਲੀ ਟੀਮ ਬਣ ਗਈ ਹੈ।