ਮੈਕਸੀਕੋ ਦੇ ਖਤਰਨਾਕ ਡਰੱਗ ਮਾਫੀਆ ਦੀ ਪਤਨੀ ਅਮਰੀਕਾ ਵਿਚ ਗ੍ਰਿਫਤਾਰ

by vikramsehajpal

ਵਾਸ਼ਿੰਗਟਨ,(ਦੇਵ ਇੰਦਰਜੀਤ) - ਮੈਕਸੀਕੋ ਦੇ ਖਤਰਨਾਕ ਡਰੱਗ ਮਾਫੀਆ ਜੋਆਕਵਿਨ ਅਲ ਚੈਪੋ ਗੁਜਮੈਨ ਦੀ ਪਤਨੀ ਨੂੰ ਸੋਮਵਾਰ ਅਮਰੀਕਾ ਵਿਚ ਵਾਸ਼ਿੰਗਟਨ ਡੀ.ਸੀ. ਦੇ ਬਾਹਰ ਡਲੇਸ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਗ੍ਰਿਫਤਾਰੀ ਤੋਂ ਬਾਅਦ ਪੂਰੀ ਦੁਨੀਆ ਵਿਚ ਅਲ ਚੈਪੋ ਦੀ ਪਤਨੀ ਐਮਾ ਕੋਰੋਨੇਲ ਐਇਸਪੁਰੋ ਦੀ ਹੀ ਚਰਚਾ ਹੋ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਦੇਖਣ ਵਿਚ ਬੇਹੱਦ ਖੂਬਸੂਰਤ 31 ਸਾਲਾਂ ਐਮਾ ਕੋਰੋਨੇਲ ਨੇ ਜ਼ੁਰਮ ਦੇ ਹਰ ਪੜਾਅ 'ਤੇ ਆਪਣੇ ਪਤੀ ਅਲ ਚੈਪੋ ਦਾ ਸਾਥ ਦਿੱਤਾ। ਇਥੋਂ ਤੱਕ ਜਾਂਦਾ ਹੈ ਕਿ ਅਲ ਚੈਪੋ ਦ੍ਵਾਰਾ ਅਮਰੀਕਾ ਦੀ ਜੇਲ ਤੋਂ ਸੁਰੰਗ ਰਾਹੀਂ ਫਰਾਰ ਹੋਣ ਵਿਚ ਵੀ ਐਮਾ ਕੋਰੋਨੇਲ ਨੇ ਉਸ ਦੀ ਮੱਦਦ ਕੀਤੀ ਸੀ। ਦੋਸ਼ ਹੈ ਕਿ ਐਮਾ ਨੇ ਅਮਰੀਕਾ ਵਿਚ ਕੋਕੀਨ, ਹੈਰੋਇਨ ਅਤੇ ਗਾਂਜੇ ਜਿਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪੂਰਾ ਨੈੱਟਵਰਕ ਸੰਭਾਲ ਰੱਖਿਆ ਹੈ।