ਇੱਕ ਹੋਰ ਭਾਰਤੀ ਨੂੰ ਮਿਲਿਆ ਅਮਰੀਕਾ ‘ਚ ਅਹਿਮ ਅਹੁਦਾ

by vikramsehajpal

ਵਾਸ਼ਿੰਗਟਨ(ਦੇਵ ਇੰਦਰਜੀਤ) :ਅਮਰੀਕਾ ਵਿੱਚ ਇੱਕ ਹੋਰ ਭਾਰਤੀ ਨੂੰ ਅਹਿਮ ਅਹੁਦਾ ਦਿੰਦੇ ਹੋਏ ਭਾਰਤੀ ਮੂਲ ਦੇ ਅਮਰੀਕੀ ਮਾਜੂ ਵਰਗੀਜ਼ ਨੂੰ ਰਾਸ਼ਟਰਪਤੀ ਜੋਅ ਬਾਇਡਨ ਦਾ ਉਪ ਸਹਾਇਕ ਨਿਯੁਕਤ ਕੀਤਾ ਗਿਆ। ਉਹ ਵਾਈਟ ਹਾਊਸ ਮਿਲਟਰੀ ਆਫਿਸ ਦੇ ਡਾਇਰੈਕਟਰ ਦਾ ਕੰਮਕਾਜ ਵੀ ਸੰਭਾਲਣਗੇ। ਮਾਜੂ ਵਰਗੀਜ਼ ਜੋਅ ਬਾਇਡਨ ਦੀ ਚੋਣ ਪ੍ਰਚਾਰ ਮੁਹਿੰਮ ਦੇ ਮੁੱਖ ਮੈਂਬਰ ਰਹੇ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦਾ ਕਾਰਜਕਾਰੀ ਡਾਇਰੈਕਟਰ ਵੀ ਨਿਯੁਕਤ ਕੀਤਾ ਗਿਆ ਸੀ। ਮਾਜੂ ਦੇ ਮਾਤਾ-ਪਿਤਾ ਕੇਰਲ ਦੇ ਥਿਰੂਵੇਲਾ ਦੇ ਵਾਸੀ ਹਨ। ਮਾਜੂ ਪੇਸ਼ੇ ਵਜੋਂ ਵਕੀਲ ਹਨ।

ਵਾਈਟ ਹਾਊਸ ਦੇ ਅਰਾਈਵਲ ਲਾਊਂਜ ਦੀ ਤਸਵੀਰ 'ਤੇ ਟਵੀਟ ਕਰਦੇ ਹੋਏ ਮਾਜੂ ਵਰਗੀਜ਼ ਨੇ ਆਪਣੀ ਨਿਯੁਕਤੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਰਾਸ਼ਟਰਪਤੀ ਦੀ ਸੇਵਾ ਲਈ ਚੁਣੇ ਜਾਣ 'ਤੇ ਉਹ ਮਾਣ ਮਹਿਸੂਸ ਕਰ ਰਹੇ ਹਨ। ਦਰਅਸਲ, ਡਬਲਯੂਐਚਐਮਓ ਵਾਈਟ ਹਾਊਸ ਦਫ਼ਤਰ ਦੇ ਅੰਦਰ ਹੀ ਇੱਕ ਵਿਭਾਗ ਹੈ, ਜਿਸ ਦੇ ਉਪਰ ਖੁਰਾਕ ਸੇਵਾ, ਰਾਸ਼ਟਰਪਤੀ ਦੀ ਯਾਤਰਾ ਲਈ ਆਵਾਜਾਈ ਦੇ ਪ੍ਰਬੰਧ ਦੇ ਨਾਲ ਹੀ ਐਮਰਜੰਸੀ ਮੈਡੀਕਲ ਸੇਵਾਵਾਂ ਉਪਲੱਬਧ ਕਰਾਉਣ ਦੀ ਜ਼ਿੰਮੇਦਾਰੀ ਹੈ।

More News

NRI Post
..
NRI Post
..
NRI Post
..