ਮਿਆਂਮਾਰ ਤੋਂ 12 ਵਿਅਕਤੀਆਂ ਨੇ ਭਾਰਤੀ ਸਰਹੱਦ ਪਾਰ ਕਰ ਸ਼ਰਨ ਲਈ

by vikramsehajpal

ਐਜ਼ੋਲ (ਦੇਵ ਇੰਦਰਜੀਤ)- ਮਿਆਂਮਾਰ ’ਚ ਫੌਜ ਵੱਲੋਂ ਫਰਵਰੀ ਮਹੀਨੇ ਆਂਗ ਸਾਂ ਸੂ ਕੀ ਦੀ ਸਰਕਾਰ ਦਾ ਰਾਜ ਪਲਟਾ ਕੀਤੇ ਜਾਣ ਮਗਰੋਂ ਹੁਣ ਤੱਕ ਮਿਆਂਮਾਰ ਤੋਂ 12 ਵਿਅਕਤੀਆਂ ਨੇ ਭਾਰਤੀ ਸਰਹੱਦ ਪਾਰ ਕਰਕੇ ਸ਼ਰਨ ਲਈ ਹੈ।

ਮਿਲੀ ਜਾਣਕਾਰੀ ਮੁਤਾਬਕ 8 ਵਿਅਕਤੀ ਸਰਛਿਪ ਜ਼ਿਲ੍ਹੇ ’ਚ ਜਦਕਿ 4 ਹੋਰ ਚੰਫਾਈ ਜ਼ਿਲ੍ਹੇ ਪਹੁੰਚੇ ਹਨ। ਉਨ੍ਹਾਂ ਨੂੰ ਕਮਿਊਨਿਟੀ ਹਾਲ ’ਚ ਠਹਿਰਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਮਿਆਂਮਾਰ ਦੇ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਹਿਰਾਸਤ ’ਚ ਲਿਆ ਹੈ ਜੋ ਸ਼ਰਨ ਲੈਣ ਲਈ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤ ’ਚ ਦਾਖਲ ਹੋਏ ਸਨ।

More News

NRI Post
..
NRI Post
..
NRI Post
..