ਨੰਦੀਗ੍ਰਾਮ ਤੋਂ ਚੋਣ ਲੜੇਗੀ ਮਮਤਾ ਬੈਨਰਜੀ,291 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

by vikramsehajpal

ਪੱਛਮੀ ਬੰਗਾਲ,(ਦੇਵ ਇੰਦਰਜੀਤ) :ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੀਆਂ ਕੁੱਲ 294 ਸੀਟਾਂ 'ਚੋਂ 291 ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਦਾਰਜੀਲਿੰਗ ਦੀਆਂ ਤਿੰਨ ਬਾਕੀ ਸੀਟਾਂ 'ਤੇ ਤ੍ਰਿਣਮੂਲ ਕਾਂਗਰਸ ਦੇ ਸਹਿਯੋਗੀ ਦਲ ਚੋਣ ਲੜਨਗੇ। ਇਸ ਦੌਰਾਨ ਮਮਤਾ ਨੇ ਕਿਹਾ,''ਮੈਂ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਚੋਣ ਲੜਾਂਗੀ, ਜਦੋਂ ਕਿ ਸ਼ੋਭਨਦੇਵ ਚੱਟੋਪਾਧਿਆਏ ਭਵਾਨੀਪੁਰ ਸੀਟ ਤੋਂ ਚੋਣ ਲੜਨਗੇ। ਮਮਤਾ ਨੇ ਕਿਹਾ,''ਅਸੀਂ ਕਲਾ, ਖੇਡ, ਮੀਡੀਆ ਅਤੇ ਸੰਸਕ੍ਰਿਤ ਦੇ ਖੇਤਰਾਂ ਤੋਂ ਪ੍ਰਸਿੱਧ ਹਸਤੀਆਂ ਨੂੰ ਟਿਕਟ ਦਿੱਤੇ ਹਨ।'' ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ 23-24 ਮੌਜੂਦਾ ਵਿਧਾਇਕਾਂ ਨੂੰ ਉਮਰ ਅਤੇ ਹੋਰ ਕਾਰਨਾਂ ਕਰ ਕੇ ਇਸ ਵਾਰ ਚੋਣ ਮੈਦਾਨ 'ਚ ਨਹੀਂ ਉਤਾਰਿਆ ਗਿਆ ਹੈ।ਟੀ.ਐੱਮ.ਸੀ. ਉਮੀਦਵਾਰਾਂ 'ਚ 50 ਜਨਾਨੀਆਂ, 42 ਮੁਸਲਮਾਨਾਂ ਅਤੇ ਆਦਿਵਾਸੀਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਮਮਤਾ ਬੈਨਰਜੀ ਨੇ ਖ਼ੁਦ ਭਵਾਨੀਪੁਰ ਛੱਡ ਕੇ ਨੰਦੀਗ੍ਰਾਮ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਪਿਛਲੇ 2 ਵਿਧਾਨ ਸਭਾ ਚੋਣਾਂ 'ਚ ਮਮਤਾ ਨੇ ਭਵਾਨੀਪੁਰ ਤੋਂ ਜਿੱਤ ਦਰਜ ਕੀਤੀ ਸੀ।

More News

NRI Post
..
NRI Post
..
NRI Post
..