ਐੱਚ-1ਬੀ ਵੀਜ਼ਾ: ਘੱਟੋ ਘੱਟ ਵੇਤਨ ਸਬੰਧੀ ਵਿਵਾਦਪੂਰਣ ਨਿਯਮ ਨੂੰ ਫਿਲਹਾਲ ਨਹੀਂ ਲਾਗੂ ਕਰੇਗਾ ਬਾਇਡਨ ਪ੍ਰਸ਼ਾਸਨ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਅਮਰੀਕਾ ਵਿਚ ਐੱਚ-1ਬੀ ਵੀਜ਼ਾ ਧਾਰਕਾਂ ਲਈ ਘੱਟੋ ਘੱਟ ਵੇਤਨ ਸਬੰਧੀ ਇਕ ਵਿਵਾਦਪੂਰਣ ਨਿਯਮ ਨੂੰ ਫਿਲਹਾਲ ਲਾਗੂ ਨਹੀਂ ਕੀਤਾ ਜਾਵੇਗਾ। ਇਸ ਨੂੰ ਟਾਲ ਦਿੱਤਾ ਗਿਆ ਹੈ। ਬਾਇਡਨ ਪ੍ਰਸ਼ਾਸਨ ਨੇ ਟਰੰਪ ਕਾਲ ਦੇ ਇਸ ਨਿਯਮ ‘ਚ ਦੇਰੀ ਨੂੰ ਲੈ ਕੇ ਬੀਤੇ ਸ਼ੁੱਕਰਵਾਰ ਨੂੰ ਇਕ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ। ਇਹ ਨਿਯਮ ਐੱਚ-1ਬੀ ਵੀਜ਼ਾ ਧਾਰਕ ਵਿਦੇਸ਼ੀ ਕਾਮਿਆਂ ਲਈ ਲਾਜ਼ਮੀ ਘੱਟੋ ਘੱਟ ਵੇਤਨ ਵਿਚ ਵਾਧੇ ਨਾਲ ਸਬੰਧਤ ਹੈ।

ਅਮਰੀਕਾ ਦੇ ਕਿਰਤ ਵਿਭਾਗ ਵੱਲੋਂ ਬੀਤੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਨੋਟੀਫਿਕੇਸ਼ਨ ਅਨੁਸਾਰ ਨਿਯਮ ਨੂੰ ਪ੍ਰਭਾਵੀ ਕਰਨ ਦੀ ਤਰੀਕ ਤੇ ਉਸ ਨਾਲ ਲਾਗੂ ਕਰਨ ਦੀ ਮਿਆਦ ਨੂੰ ਹੋਰ ਅੱਗੇ ਪਾਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨਿਯਮ ਨੂੰ ਪ੍ਰਭਾਵੀ ਕਰਨ ਦੀਆਂ ਤਰੀਕਾਂ 14 ਮਈ ਤੇ ਇਕ ਜੁਲਾਈ ਹਨ। ਵਿਭਾਗ ਨੇ ਬਿਆਨ ਵਿਚ ਦੱਸਿਆ ਕਿ ਨਿਯਮ ਨੂੰ ਪ੍ਰਭਾਵੀ ਕਰਨ ਦੀ ਤਰੀਕ ਵਿਚ ਹੋਰ ਦੇਰੀ ਤੋਂ ਪਹਿਲੇ ਆਮ ਲੋਕਾਂ ਦੀ ਰਾਇ ਲਈ ਜਾਵੇਗੀ।

ਅਮਰੀਕਾ ਦੇ ਇਕ ਸਮੂਹ ਨੇ ਸਾਬਕਾ ਟਰੰਪ ਪ੍ਰਸ਼ਾਸਨ ਦੇ ਐੱਚ-1ਬੀ ਵੀਜ਼ਾ ਸਬੰਧੀ ਕੁਝ ਫ਼ੈਸਲਿਆਂ ਨੂੰ ਪਲਟਣ ਨੂੰ ਲੈ ਕੇ ਬਾਇਡਨ ਪ੍ਰਸ਼ਾਸਨ ਦਾ ਵਿਰੋਧ ਕੀਤਾ ਹੈ। ਫੈਡਰੇਸ਼ਨ ਫਾਰ ਅਮਰੀਕਨ ਇਮੀਗ੍ਰੇਸ਼ਨ ਰਿਮਾਰਫ ਨੇ ਖ਼ਾਸ ਤੌਰ ‘ਤੇ ਵੀਜ਼ੇ ਦੀ ਵੰਡ ‘ਚ ਲਾਟਰੀ ਵਿਵਸਥਾ ਨੂੰ ਮੁੜ ਸ਼ੁਰੂ ਕਰਨ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ।

More News

NRI Post
..
NRI Post
..
NRI Post
..