ਕਤਲੇਆਮ ਦੇ ਬਾਵਜੂਦ ਸੜਕਾਂ ਤੇ ਹਨ ਮਿਆਂਮਾਰ ਦੇ ਪ੍ਰਦਰਸ਼ਨਕਾਰੀ

by vikramsehajpal

ਮਿਆਂਮਾਰ,(ਦੇਵ ਇੰਦਰਜੀਤ) :ਲੋਕਤੰਤਰ ਨੂੰ ਖਤਮ ਕਰ ਫੋਜ਼ ਵਲੋਂ ਤਖਤਾਪਲਟ ਵਿਰੁੱਧ ਹੋ ਰਹੇ ਸ਼ਾਂਤੀਪੂਰਨ ਪ੍ਰਦਰਸ਼ਨਾਂ 'ਤੇ ਫੌਜ ਦੀ ਮਾਰੂ ਕਾਰਵਾਈ ਦੇ ਬਾਵਜੂਦ ਬੁੱਧਵਾਰ ਨੂੰ ਵੀ ਪ੍ਰਦਰਸ਼ਨਕਾਰੀ ਡਟੇ ਰਹੇ। ਸੁਤੰਤਰ ਸੰਗਠਨ 'ਅਸਿਸਟੈਂਟ ਐਸੋਸੀਏਸ਼ਨ ਫਾਰ ਪਾਲਿਟਿਕਲ ਪ੍ਰਿਜਨਰਸ' ਵੱਲੋਂ ਇਕੱਤਰ ਅੰਕੜੇ ਮੁਤਾਬਕ, ਆਂਗ ਸਾਨ ਸੂ ਚੀ ਦੀ ਚੁਣੀ ਹੋਈ ਗੈਰ-ਫੌਜੀ ਸਰਕਾਰ ਨੂੰ ਅਹੁਦੇ ਤੋਂ ਹਟਾਉਣ ਲਈ ਇਕ ਫਰਵਰੀ ਨੂੰ ਕੀਤੇ ਗਏ ਫੌਜੀ ਤਖਤਾਪਟਲ ਤੋਂ ਬਾਅਦ ਫੌਜ ਦੀ ਕਾਰਵਾਈ 'ਚ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੀ ਪੁਸ਼ਟੀ ਗਿਣਤੀ ਹੁਣ 200 ਤੋਂ ਵਧੇਰੇ ਹੋ ਗਈ ਹੈ।

ਸਥਾਨਕ ਮੀਡੀਆ ਸੰਗਠਨਾਂ ਅਤੇ ਸੋਸ਼ਲ ਮੀਡੀਆ ਪੋਸਟ ਮੁਤਾਬਕ ਮੱਧ ਮਿਆਂਮਾਰ ਦੇ ਤਾਊਂਗੂ, ਮਾਯਿੰਗਯਾਨ ਅਤੇ ਮਾਦਾਯਾ, ਭਾਰਤ ਨਾਲ ਲੱਗਦੀ ਸਰਹੱਦ ਨੇੜੇ ਸਥਿਤ ਤਾਮੂ ਅਤੇ ਯੰਗੂਨ ਦੇ ਉੱਤਰ-ਪੱਛਮੀ 'ਚ ਇਰਾਵਦੀ ਨਦੀ ਦੇ ਕੰਢੇ ਸਥਿਤ ਪਿਯਾਯ ਸ਼ਹਿਰ 'ਚ ਬੁੱਧਵਾਰ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਹੋਏ। ਪੁਲਸ ਨੇ ਪ੍ਰਦਰਸ਼ਨਕਾਰੀਆਂ ਦੀ ਭੀੜ 'ਤੇ ਮੰਗਲਵਾਰ ਨੂੰ ਵੀ ਮਾਰੂ ਕਾਰਵਾਈ ਕੀਤੀ ਸੀ। ਮੀਡੀਆ ਸੰਗਠਨ ਨੇ ਕਿਹਾ ਕਿ ਮੰਗਲਵਾਰ ਤੱਕ 202 ਲੋਕਾਂ ਦੀ ਮੌਤ ਹੋ ਗਈ, 2181 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਉਨ੍ਹਾਂ 'ਤੇ ਦੋਸ਼ ਲਾਏ ਗਏ।

More News

NRI Post
..
NRI Post
..
NRI Post
..