ਛੱਤੀਸਗੜ੍ਹ ’ਚ ਨਕਸਲੀਆਂ ਨੇ ਜਵਾਨਾਂ ਨਾਲ ਭਰੀ ਬੱਸ ’ਚ ਕੀਤਾ ਬਲਾਸਟ, 4 ਜਵਾਨ ਸ਼ਹੀਦ ਕਈ ਜ਼ਖ਼ਮੀ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਨਕਸਲੀਆਂ ਨੇ ਜਵਾਨਾਂ ਨਾਲ ਭਰੀ ਬੱਸ ਨੂੰ ਆਈਈਡੀ ਬਲਾਸਟ ਨਾਲ ਉੱਡਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਵਿਚ ਡੀਆਰਜੀ ਦੇ 24 ਜਵਾਨ ਸਵਾਰ ਸਨ।

ਜਾਣਕਾਰੀ ਅਨੁਸਾਰ ਇਸ ਘਟਨਾ ਵਿਚ 4 ਜਵਾਨ ਸ਼ਹੀਦ ਹੋ ਗਏ ਹਨ। ਉੱਥੇ ਅੱਧਾ ਦਰਜਨ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਨਕਸਲੀਆਂ ਨੇ ਇਹ ਬਲਾਸਟ ਧੌੜਾਈ ਤੇ ਪੱਲੇਨਾਰ ਦਰਮਿਆਨ ਕੀਤਾ ਹੈ ਜੋ ਸੰਘਣੇ ਜੰਗਲਾਂ ਨਾਲ ਘਿਰਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਬਲਾਸਟ ਦੇ ਸਮੇਂ ਬੱਸ ਵਿਚ 24 ਜਵਾਨ ਸਵਾਰ ਸਨ। ਬਸਤਰ ਦੇ ਆਈਜੀ ਪੀ ਸੁੰਦਰਰਾਜ ਨੇ ਦੱਸਿਆ ਕਿ ਇਸ ਹਾਦਸੇ ਵਿਚ ਤਿੰਨ ਡੀਆਰਜੀ ਦੇ ਜਵਾਨ ਤੇ ਇਕ ਪੁਲਿਸਾ ਦਾ ਜਵਾਨ ਸ਼ਹੀਦ ਹੋਇਆ ਹੈ।

More News

NRI Post
..
NRI Post
..
NRI Post
..