ਦਿੱਲੀ,(ਦੇਵ ਇੰਦਰਜੀਤ) :ਬੁੱਧਵਾਰ ਨੂੰ ਦਿੱਲੀ ਸੋਧ ਬਿੱਲ ਪਾਸ ਹੋ ਗਿਆ। ਸਦਨ 'ਚ ਬਿੱਲ ਪੇਸ਼ ਹੋਣ ਨਾਲ ਰਾਜਸਭਾ 'ਚ ਦੱਬ ਕੇ ਹੰਗਾਮਾ ਹੋਇਆ, ਜਿਸ ਨਾਲ ਸਦਨ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ।ਇਹ ਬਿੱਲ ਲੋਕ ਸਭਾ ਤੋਂ ਪਹਿਲਾਂ ਹੀ ਪਾਸ ਹੋ ਗਿਆ ਹੈ। ਬਿੱਲ 'ਤੇ ਹੋਈ ਲੰਬੀ ਬਹਿਸ ਦੌਰਾਨ ਗਰਮਾਗਰਮੀ ਦਾ ਮਾਹੌਲ ਬਣਿਆ ਰਿਹਾ। ਵਿਰੋਧੀ ਦਲਾਂ ਨੇ ਬਿੱਲ ਦਾ ਵਿਰੋਧ ਕਰਦੇ ਹੋਏ ਇਸ ਨੂੰ ਸੰਵਿਧਾਨ ਦੇ ਖਿਲਾਫ਼ ਦੱਸਿਆ ਅਤੇ ਵਿਸਤ੍ਰਿਤ ਚਰਚਾ ਲਈ ਇਸ ਨੂੰ ਸਿਲੈਕਟ ਕਮੇਟੀ ਵਿਚ ਭੇਜਣ ਦੀ ਮੰਗ ਕੀਤੀ। ਹਾਲਾਂਕਿ ਬਿੱਲ ਪੇਸ਼ ਕਰਨ ਨੂੰ ਲੈ ਕੇ ਹੀ ਪੂਰਾ ਸਦਨ ਸ਼ੋਰਸ਼ਰਾਬੇ ਤੇ ਹੰਗਾਮੇ 'ਚ ਡੁੱਬ ਗਿਆ। ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਬੈਂਚ ਦੇ ਸਾਹਮਣੇ ਆ ਕੇ ਨਾਅਰੇਬਾਜ਼ੀ ਕੀਤੀ।

