ਦਿ ਟੱਚ ਕਲੀਨਿਕ ਮੋਹਾਲੀ ’ਚ ਕੋਵਿਡ-19 ਵੈਕਸੀਨ ਲਗਵਾਈ ਗੁਰਪ੍ਰੀਤ ਘੁੱਗੀ ਨੇ

by vikramsehajpal

ਮੋਹਾਲੀ,(ਦੇਵ ਇੰਦਰਜੀਤ) :ਗੁਰਪ੍ਰੀਤ ਘੁੱਗੀ ਨੇ ਮੋਹਾਲੀ ਵਿਖੇ ਕੋਰੋਨਾ ਵੈਕਸੀਨ ਲਗਵਾਈ ਹੈ।ਗੁਰਪ੍ਰੀਤ ਘੁੱਗੀ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ।ਉਥੇ ਗੁਰਪ੍ਰੀਤ ਘੁੱਗੀ ਕਈ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਵੀ ਕਰ ਚੁੱਕੇ ਹਨ ਤੇ ਕਰ ਰਹੇ ਹਨ। ਗੁਰਪ੍ਰੀਤ ਘੁੱਗੀ ਨੂੰ ਪੰਜਾਬੀ ਫ਼ਿਲਮ ਜਗਤ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਲਗਭਗ ਹਰੇਕ ਪੰਜਾਬੀ ਫ਼ਿਲਮ ’ਚ ਉਨ੍ਹਾਂ ਦਾ ਕਿਰਦਾਰ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ। ਉਹ ਸਿਰਫ ਕਾਮੇਡੀ ਹੀ ਨਹੀਂ, ਸਗੋਂ ‘ਅਰਦਾਸ’ ਵਰਗੀਆਂ ਫ਼ਿਲਮਾਂ ’ਚ ਆਪਣੇ ਸੰਜੀਦਾ ਕਿਰਦਾਰਾਂ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।

More News

NRI Post
..
NRI Post
..
NRI Post
..