ਕੈਨੇਡਾ ਸਰਕਾਰ ਵਲੋਂ ਭਾਰਤ ਨੂੰ ਹੋਲੀ ਦੇ ਵਧਾਈ

by vikramsehajpal

ਟਾਰਾਂਟੋ,(ਦੇਵ ਇੰਦਰਜੀਤ) :ਰੰਗਾਂ ਦੇ ਤਿਉਹਾਰ ਹੋਲੀ ਦੇ ਮੌਕੇ ਦੇਸ਼ ਅਤੇ ਦੁਨੀਆ ਭਰ ਵਿਚ ਵੱਸਦੇ ਹਿੰਦੂ ਭਾਈਚਾਰੇ ਨੂੰ ਜਸਟਿਨ ਟਰੂਡੋ ਅਤੇ ਕੈਨੇਡਾ ਸਰਕਾਰ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਹਨ।ਟਰੂਡੋ ਨੇ ਕਿਹਾ,“ਇਹ ਨਵੀਂ ਸ਼ੁਰੂਆਤ ਦਾ ਜਸ਼ਨ ਮਨਾਉਣ, ਸੰਬੰਧਾਂ ਦਾ ਨਵੀਨੀਕਰਣ ਕਰਨ ਅਤੇ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦਾ ਸਮਾਂ ਹੈ। ਇਸ ਦੇ ਨਾਲ ਹੀ ਆਸ਼ਾਵਾਦੀ ਬਣਨ ਅਤੇ ਖੁਸ਼ੀ ਨਾਲ ਅਗਲੇ ਸਾਲ ਦੀ ਉਡੀਕ ਕਰਨ ਦਾ ਸਮਾਂ ਹੈ।”

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਉੱਤਰੀ ਅਮਰੀਕੀ ਦੇਸ਼ ਵਿਚ ਹਿੰਦੂ ਭਾਈਚਾਰੇ ਦੇ ਯੋਗਦਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਹਿੰਦੂ ਧਰਮ ਦੇ ਲੋਕਾਂ ਨੇ ਕਈ ਤਰੀਕਿਆਂ ਨਾਲ ਸਮੂਹਿਕ ਕੋਸ਼ਿਸ਼ ਵਿਚ ਯੋਗਦਾਨ ਪਾਇਆ ਹੈ, ਜਿਹਨਾਂ ਵਿਚ ਗੁਆਂਢੀਆਂ ਦੀ ਮਦਦ, ਸੀਨੀਅਰਾਂ ਦਾ ਸਮਰਥਨ ਅਤੇ ਹਰੇਕ ਦੀ ਸਿਹਤ ਦੀ ਰੱਖਿਆ ਲਈ ਜਨਤਕ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਸ਼ਾਮਲ ਹੈ। ਟਰੂਡੋ ਨੇ ਕਿਹਾ ਕਿ ਕੈਨੇਡਾ ਵਿਚ ਮਨਾਏ ਜਾਣ ਵਾਲੇ ਜਸ਼ਨ ਦੇਸ਼ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ ਅਤੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਸ਼ਮੂਲੀਅਤ ਇੱਕ ਮਜ਼ਬੂਤ ਅਤੇ ਵਧੇਰੇ ਜੀਵੰਤ ਦੇਸ਼ ਦਾ ਨਿਰਮਾਣ ਕਰਦੀ ਹੈ।”

ਟਰੂਡੋ ਟਵੀਟ

"ਸਾਡੇ ਪਰਿਵਾਰ ਵੱਲੋਂ, ਸੋਫੀ ਅਤੇ ਮੈਂ ਕੈਨੇਡਾ ਵਿਚ ਅਤੇ ਦੁਨੀਆ ਭਰ ਵਿਚ ਇਕ ਮਜ਼ੇਦਾਰ, ਆਨੰਦਮਈ ਅਤੇ ਖੁਸ਼ੀ ਦਾ ਤਿਉਹਾਰ ਹੋਲੀ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ"

More News

NRI Post
..
NRI Post
..
NRI Post
..