ਵੈੱਬ ਡੈਸਕ (ਵਿਕਰਮ ਸਹਿਜਪਾਲ) : ਅੰਤਰਰਾਸ਼ਟਰੀ ਅਦਾਲਤ 'ਚ ਕੁਲਭੂਸ਼ਣ ਜਾਧਵ ਦੇ ਮਾਮਲੇ ਦੀ ਸੁਣਵਾਈ ਦੇ ਪਹਿਲੇ ਦਿਨ ਭਾਰਤੀ ਅਧਿਕਾਰੀ ਨੇ ਪਾਕਿਸਤਾਨੀ ਅਧਿਕਾਰੀਆਂ ਪਾਣੀ-ਪਾਣੀ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਅਦਾਲਤ 'ਚ ਕੁਲਭੂਸ਼ਣ ਜਾਧਵ ਦੇ ਮਾਮਲੇ ਦੀ ਸੁਣਵਾਈ ਦੌਰਾਨ ਮਾਮਲੇ ਨਾਲ ਜੁੜੇ ਸਾਰੇ ਅਧਿਕਾਰੀ ਆਪਸ 'ਚ ਹੱਥ ਮਿਲਾ ਰਹੇ ਸਨ। ਇਸ ਦੌਰਾਨ ਇਕ ਪਾਕਿਸਤਾਨੀ ਅਧਿਕਾਰੀ ਨੇ ਜਦੋਂ ਭਾਰਤੀ ਡਿਪਲੋਮੈਟ ਵੱਲ ਹੱਥ ਮਿਲਾਉਣ ਲਈ ਆਪਣਾ ਹੱਥ ਅਗੇ ਵਧਾਇਆ ਤਾਂ ਉਸ ਦੇ ਜਵਾਬ ਨੇ ਸਾਰੇ ਭਾਰਤੀ ਡਿਪਲੋਮੈਟ ਦੀ ਪ੍ਰਤੀਕ੍ਰਿਆ ਨੇ ਪਾਕਿਸਤਾਨੀ ਅਧਿਕਾਰੀਆਂ ਦੇ ਰੰਗ ਉਡਾ ਕੇ ਰੱਖ ਦਿੱਤੇ। ਇਸ ਦੌਰਾਨ ਭਾਰਤੀ ਡਿਪਲੋਮੈਟ ਨੇ ਪਾਕਿਸਤਾਨੀ ਅਧਿਕਾਰੀ ਨਾਲ ਹੱਥ ਨਹੀਂ ਮਿਲਾਇਆ ਬਲਕਿ ਉਨ੍ਹਾਂ ਨੂੰ ਹੱਥ ਜੋੜ ਕੇ 'ਨਮਸਤੇ' ਕਰ ਦਿਤੀ।

ਦੱਸ ਦਈਏ ਕਿ ਸੋਮਵਾਰ ਸਵੇਰੇ ਸੁਣਵਾਈ ਤੋਂ ਪਹਿਲਾਂ ਪਾਕਿਸਤਾਨ ਦੇ ਅਟਾਰਨੀ ਜਨਰਲ ਅਨਵਰ ਮੰਸੂਰ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਦੀਪਕ ਮਿੱਤਲ ਦੇ ਕੋਲ ਗਏ ਤੇ ਉਨ੍ਹਾਂ ਨਾਲ ਹੱਥ ਮਿਲਾਉਣਾ ਚਾਹਿਆ ਪਰੰਤੂ ਮਿੱਤਲ ਨੇ ਉਨ੍ਹਾਂ ਨਾਲ ਹੱਥ ਨਹੀਂ ਮਿਲਾਇਆ ਬਲਕਿ ਉਨ੍ਹਾਂ ਨੂੰ ਹੱਥ ਜੋੜ ਕੇ 'ਨਮਸਤੇ' ਕੀਤਾ। ਮਿੱਤਲ ਨੇ ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਤੇ ਦੱਖਣੀ ਏਸ਼ੀਆ ਦੇ ਜਨਰਲ ਡਾਇਰੈਕਟਰ ਮੁਹੰਮਦ ਫੈਜ਼ਲ ਨੂੰ ਵੀ ਹੱਥ ਜੋੜ ਕੇ ਨਮਸਤੇ ਕੀਤਾ। ਜਾਧਵ ਭਾਰਤੀ ਨੇਵੀ ਤੋਂ ਸੇਵਾਮੁਕਤ ਅਧਿਕਾਰੀ ਹਨ। ਉਨ੍ਹਾਂ ਨੂੰ ਬੰਦ ਕਮਰੇ 'ਚ ਸੁਣਵਾਈ ਤੋਂ ਬਾਅਦ ਅਪ੍ਰੈਲ 2017 'ਚ ਜਾਸੂਸੀ ਤੇ ਅੱਤਵਾਦ ਦੇ ਦੋਸ਼ 'ਚ ਇਕ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ।



