ਕਿਰਨ ਖੇਰ ਨੂੰ ਹੋਇਆ ਬਲੱਡ ਕੈਂਸਰ

by vikramsehajpal

ਮੁੰਬਈ,(ਦੇਵ ਇੰਦਰਜੀਤ) :ਕਿਰਨ ਖੇਰ ਦੇ ਦੋਸਤ ਅਤੇ ਬੀ.ਜੇ.ਪੀ. ਚੰਡੀਗੜ੍ਹ ਦੇ ਮੈਂਬਰ ਅਰੁਣ ਸੂਦ ਨੇ ਬੁੱਧਵਾਰ ਨੂੰ ਇਕ ਸਪੈਸ਼ਲ ਪ੍ਰੈੱਸ ਕਾਨਫਰੰਸ ’ਚ ਕਿਰਨ ਦੀ ਬੀਮਾਰੀ ਨੂੰ ਲੈ ਕੇ ਖੁਲਾਸਾ ਕੀਤਾ।ਸੂਦ ਨੇ ਕਿਹਾ ਕਿ ਕਿਰਨ ਖੇਰ ਪਿਛਲੇ ਸਾਲ ਤੋਂ ਆਪਣਾ ਇਲਾਜ ਕਰਵਾ ਕਰ ਰਹੀ ਹੈ ਅਤੇ ਇਸ ਸਮੇਂ ਰਿਕਵਰੀ ਦੀ ਰਾਹ ’ਤੇ ਹੈ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਮਲਟੀਪਲ ਮਾਈਲੋਮਾ, ਜੋ ਕਿ ਇਕ ਤਰ੍ਹਾਂ ਦਾ ਬਲੱਡ ਕੈਂਸਰ ਹੈ, ਉਸ ਨਾਲ ਉਹ ਪੀੜਤ ਪਾਈ ਗਈ ਹੈ। ਅਦਾਕਾਰਾ ਕਿਰਨ ਖੇਰ ਦਾ ਇਲਾਜ ਮੁੰਬਈ ’ਚ ਹੋ ਰਿਹਾ ਹੈ।

ਜਿਕਰਯੋਗ ਹੈ ਕੀ ਪਿਛਲੇ ਸਾਲ 11 ਨਵੰਬਰ ਨੂੰ ਉਨ੍ਹਾਂ ਨੂੰ ਆਪਣੇ ਚੰਡੀਗੜ੍ਹ ਵਾਲੇ ਘਰ ’ਚ ਹੱਥ ’ਚ ਫੈਕਚਰ ਹੋਇਆ ਸੀ। ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ’ਚ ਇਲਾਜ ਦੌਰਾਨ ਉਨ੍ਹਾਂ ’ਚ ਮਲਟੀਪਲ ਮਾਈਲੋਮਾ ਦੇ ਸ਼ੁਰੂਆਤੀ ਲੱਛਣ ਪਾਏ ਗਏ ਸਨ। ਇਹ ਬੀਮਾਰੀ ਉਨ੍ਹਾਂ ਦੇ ਖੱਬੇ ਹੱਥ ਤੋਂ ਮੋਢੇ ਤੱਕ ਫੈਲ ਗਈ। ਅਜਿਹੇ ’ਚ ਉਨ੍ਹਾਂ ਨੂੰ 4 ਦਸੰਬਰ 2020 ਨੂੰ ਮੁੰਬਈ ਇਲਾਜ ਲਈ ਏਅਰਲਿਫਟ ਕੀਤਾ ਗਿਆ। ਉਦੋਂ ਤੋਂ ਉਨ੍ਹਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਉਂਝ ਤਾਂ ਕਿਰਨ ਖੇਰ ਪਿਛਲੇ ਚਾਰ ਮਹੀਨੇ ਤੋਂ ਆਪਣਾ ਇਲਾਜ ਕਰਵਾ ਰਹੀ ਹੈ ਅਤੇ ਕੋਕੀਲਾਬੇਨ ਹਸਪਤਾਲ ’ਚ ਦਾਖ਼ਲ ਨਹੀਂ ਹੋਈ ਪਰ ਉਨ੍ਹਾਂ ਨੂੰ ਹਰ ਰੋਜ਼ ਟ੍ਰੀਟਮੈਂਟ ਲਈ ਹਸਪਤਾਲ ਜ਼ਰੂਰ ਜਾਣਾ ਪੈ ਰਿਹਾ ਹੈ।

More News

NRI Post
..
NRI Post
..
NRI Post
..