ਗਾਇਕੀ ਦੇ ਬਾਦਸ਼ਾਹ ਬੱਪੀ ਲਹਿਰੀ ਕੋਰੋਨਾ ਪੋਜ਼ੀਟਿਵ

by vikramsehajpal

ਮੁੰਬਈ,(ਦੇਵ ਇੰਦਰਜੀਤ) :ਬੱਪੀ ਲਹਿਰੀ ਦੇ ਬੁਲਾਰੇ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸੰਗੀਤਕਾਰ ਬੱਪੀ ਲਹਿਰੀ ਵੀ ਕੋਰੋਨਾ ਤੋਂ ਇਨਫੈਕਟਿਡ ਹੋ ਗਏ ਹਨ। ਉਨ੍ਹਾਂ ਨੇ ਮੁੰਬਈ ਦੇ Breach Candy Hospital ’ਚ ਭਰਤੀ ਕਰਵਾਇਆ ਗਿਆ ਹੈ।ਬੱਪੀ ਲਹਿਰੀ ਦੀ ਬੇਟੀ ਰੇਮਾ ਲਹਿਰੀ ਬੰਸਲ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਬੱਪੀ ਦਾ ਨੇ ਲਗਾਤਾਰ ਕੋਰੋਨਾ ਗਾਈਡਲਾਈਨ ਦਾ ਪਾਲਣ ਕੀਤਾ ਸੀ ਤੇ ਹਰ ਤਰ੍ਹਾਂ ਦੀ ਸਾਵਧਾਨੀ ਬਰਤੀ ਪਰ ਇਸ ਦੇ ਬਾਵਜੂਦ ਉਹ ਕੋਰੋਨਾ ਇਨਫੈਕਟਿਡ ਹੋ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਬੱਪੀ ਦਾ ’ਚ ਕੋਰੋਨਾ ਦੇ ਕੁਝ ਲੱਛਣ ਦੱਸੇ ਹਨ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਰੇਮਾ ਲਹਿਰੀ ਨੇ ਉਮੀਦ ਜਤਾਈ ਕਿ ਬੱਪੀ ਦਾ ਜਲਦ ਘਰ ਵਾਪਸ ਆ ਜਾਣਗੇ।

ਕਰੀਬ 70 ਸਾਲ ਦੇ ਲਹਿਰੀ ਨਾ ਸਿਰਫ਼ ਮਸ਼ਹੂਰ Music director ਹਨ ਬਲਕਿ ਚੰਗੇ ਸਿੰਗਰ, ਅਭਿਨੇਤਾ ਵੀ ਹਨ। ਰੋਮਾਂਟਿਕ ਗਾਣਿਆਂ ਦੇ ਦੌਰ ’ਚ ਉਨ੍ਹਾਂ ਨੇ ‘ਡਸਕੋ ਡਾਂਸ’ ਨਾਲ ਆਪਣੀ ਪਛਾਣ ਬਣਾਈ ਤੇ ਡਿਸਕੋ ਡਾਂਸਰ, ਰਾਤ ਬਾਕੀ, ਯਾਨ ਬਿਨਾ ਚੈਨ ਕਹਾਂ ਰੇ ਆਦਿ ਜਿਹੇ ਹਰਮਨਪਿਆਰੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ’ਚ ਆਪਣੀ ਥਾਂ ਬਣਾਈ ਸੀ ਤੇ ਇਨ੍ਹਾਂ ਗੀਤਾਂ ਤੋਂ ਉਹ ਕਾਫੀ ਹਰਮਨਪਿਆਰੇ ਹੋਏ।

More News

NRI Post
..
NRI Post
..
NRI Post
..