10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ,ਜਹਿਰ ਖਾਂ ਕੀਤੀ ਆਤਮਹਤਿਆ

by vikramsehajpal

ਉੱਤਰ ਪ੍ਰਦੇਸ਼,(ਦੇਵ ਇੰਦਰਜੀਤ) :ਦੀਨੋ ਦਿਨ ਨਾਬਾਲਕ ਬੱਚਿਆਂ ਨਾਲ ਜਾਬਰ ਜਨਾਹ ਦੇ ਕਿਸੇ ਵੱਧ ਰਹੇ ਹਨ ਜਿਨ੍ਹਾਂ ਤੋਂ ਤੰਗ ਆ ਕੇ ਕੁੜੀਆਂ ਆਤਮਹਤਿਆ ਕਰ ਰਹੀਆਂ ਹਨ।ਅਜਿਹਾ ਹੀ ਮਾਮਲਾ ਹੁਣ ਉੱਤਰ ਪ੍ਰਦੇਸ਼ ਤੋਂ ਸਾਮਣੇ ਆਯਾ ਹੈ।ਉੱਤਰ ਪ੍ਰਦੇਸ਼ ਦੇ ਥਾਣਾ ਸਰਧਨਾ ਕੋਤਵਾਲੀ ਖੇਤਰ ਦੇ ਇਕ ਪਿੰਡ 'ਚ ਟਿਊਸ਼ਨ ਤੋਂ ਪਰਤ ਰਹੀ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਪਿੰਡ ਦੇ ਹੀ 4 ਨੌਜਵਾਨਾਂ ਨੇ ਅਗਵਾ ਕਰ ਕੇ ਸਮੂਹਕ ਜਬਰ ਜ਼ਿਨਾਹ ਕੀਤਾ। ਦੁਖ਼ੀ ਵਿਦਿਆਰਥਣ ਨੇ ਘਰ ਪਹੁੰਚ ਕੇ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਕਾਰਨ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਸ.ਪੀ. ਦੇਹਾਤ ਕੇਸ਼ਵ ਕੁਮਾਰ ਨੇ ਦੱਸਿਆ ਕਿ ਵੀਰਵਾਰ ਨੂੰ ਹੋਈ ਇਸ ਘਟਨਾ 'ਚ 4 ਨੌਜਵਾਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਘਰੋਂ ਵਿਦਿਆਰਥਣ ਦਾ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ 'ਚ ਉਸ ਵਲੋਂ ਲਖਨ ਪੁੱਤਰ ਸੰਜੇ ਤੋਂ ਇਲਾਵਾ ਵਿਕਾਸ ਪੁੱਤਰ ਬਲਵੰਤ ਉਰਫ਼ ਮੁਰਲੀ ਦਾ ਜ਼ਿਕਰ ਕੀਤਾ ਗਿਆ ਹੈ। ਕੁਮਾਰ ਨੇ ਦੱਸਿਆ ਕਿ ਇਸ ਦੇ ਆਧਾਰ 'ਤੇ ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ 2 ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਰਧਨਾ ਪੁਲਸ ਨੇ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਦੱਸਿਆ ਕਿ ਕੁੜੀ 10ਵੀਂ ਦੀ ਵਿਦਿਆਰਥਣ ਸੀ ਅਤੇ ਵੀਰਵਾਰ ਨੂੰ ਘਰੋਂ ਟਿਊਸ਼ਨ ਪੜ੍ਹਨ ਲਈ ਗਈ ਸੀ। ਪੁਲਸ ਅਨੁਸਾਰ ਟਿਊਸ਼ਨ ਤੋਂ ਆਉਂਦੇ ਸਮੇਂ ਵਿਦਿਆਰਥਣ ਨੂੰ ਕਪਸਾੜ ਪਿੰਡ ਵਾਸੀ 4 ਨੌਜਵਾਨਾਂ ਨੇ ਅਗਵਾ ਕਰ ਲਿਆ ਅਤੇ ਟਾਵਰ ਕੋਲ ਮਕਾਨ 'ਚ ਬੰਧਕ ਬਣਾ ਕੇ ਸਮੂਹਕ ਜਬਰ ਜ਼ਿਨਾਹ ਕੀਤਾ।

ਪੁਲਸ ਨੇ ਦੱਸਿਆ ਕਿ ਵਿਦਿਆਰਥਣ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ ਅਤੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਬਾਅਦ 'ਚ ਦੁਖ਼ੀ ਵਿਦਿਆਰਥਣ ਨੇ ਘਰ 'ਚ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ ਅਤੇ ਸ਼ਾਮ ਕਰੀਬ 6 ਵਜੇ ਉਸ ਨੂੰ ਮੋਦੀਪੁਰਮ ਦੇ ਐੱਸ.ਡੀ.ਐੱਸ. ਗਲੋਬਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਅਨੁਸਾਰ ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

More News

NRI Post
..
NRI Post
..
NRI Post
..