ਅਮਰੀਕਾ,ਕੈਪੀਟਲ(ਦੇਵ ਇੰਦਰਜੀਤ) :ਅਮਰੀਕਾ ਸੰਸਦ ਦੇ ਬਾਹਰ ਸ਼ੁੱਕਰਵਾਰ ਦੁਪਹਿਰ ਨੂੰ ਗੋਲ਼ੀਬਾਰੀ ਹੋਈ।ਇਕ ਵਾਹਨ ਨੇ ਇਥੇ ਦੋ ਪੁਲਿਸਕਰਮੀਆਂ ਨੂੰ ਕੁਚਲ ਦਿੱਤਾ, ਜਿਸ ’ਚੋਂ ਇਕ ਪੁਲਿਸ ਕਰਮੀ ਦੀ ਮੌਤ ਹੋ ਗਈ।ਸੰਸਦ ਦੇ ਇਲਾਕੇ ਕੈਪਿਟਲ ਹਿੱਲ ਨੂੰ ਪੁਲਸ ਨੇ ਬੰਦ ਕਰ ਦਿੱਤਾ।ਪੁਲਸ ਨੇ ਸਾਰੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਹਨ। ਇਕ ਸ਼ੱਕੀ ਨੇ ਕਾਰ ਨਾਲ ਬੈਰੀਕੇਡਿੰਗ ਨੂੰ ਟੱਕਰ ਮਾਰੀ ਜਿਸ ਨਾਲ 2 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਉਥੇ ਪੁਲਸ ਦੀ ਜਵਾਬੀ ਕਾਰਵਾਈ 'ਚ ਸ਼ੱਕੀ ਨੂੰ ਗੋਲੀ ਲੱਗ ਗਈ। ਜ਼ਖਮੀ ਸ਼ੱਕੀ ਨੂੰ ਹਸਪਤਾਲ ਲਿਆਇਆ ਗਿਆ ਹੈ।ਪੁਲਿਸ ਕਰਮੀ ਵਿਲੀਅਮ ਬਿਲੀ ਇਵਾਂਸ ਦੀ ਮੌਤ ਤੋਂ ਬਾਅਦ ਵ੍ਹਾਈਟ ਹਾਊਸ ਦੇ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ ਹੈ।ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਤੇ ਮਹਿਲਾ ਜਿਲ ਬਾਇਡਨ ਨੂੰ ਇਸ ਘਟਨਾ ਨਾਲ ਕਾਫੀ ਦੁੱਖ ਪਹੁੰਚਿਆ ਹੈ।
ਬਾਇਡਨ ਨੇ ਕਿਹਾ ਜਿਲ ਬਾਇਡਨ ਤੇ ਮੈਨੂੰ ਅਮਰੀਕਾ ਕੈਪਟੀਲ ਗਰਾਊਂਡ ’ਤੇ ਇਕ ਸੁਰੱਖਿਆ ਚੌਕੀ ’ਤੇ ਹਿੰਸਕ ਹਮਲੇ ਬਾਰੇ ਜਾਣ ਕੇ ਕਾਫੀ ਦੁੱਖ ਪਹੁੰਚਿਆ, ਜਿਸ ਘਟਨਾ ’ਚ ਯੂਐੱਸ ਕੈਪੀਟਲ ਪੁਲਿਸ ਦੇ ਅਧਿਕਾਰੀ ਵਿਲੀਅਮ ਇਵਾਂਸ ਦੀ ਮੌਤ ਹੋ ਗਈ ਤੇ ਉਨ੍ਹਾਂ ਦਾ ਇਕ ਸਾਥੀ ਜ਼ਿੰਦਗੀ ਨਾਲ ਲੜ ਰਿਹਾ ਹੈ।
ਵਾਸ਼ਿੰਗਟਨ 'ਚ ਕੈਪਿਟਲ ਬਿਲਡਿੰਗ ਦੇ ਨੇੜਲ਼ੇ ਇਲਾਕਿਆਂ 'ਚ ਗੋਲੀਬਾਰੀ ਦੀ ਆਵਾਜ਼ ਸੁਣੇ ਜਾਣ ਤੋਂ ਬਾਅਦ ਤੁਰੰਤ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਦੇ ਨਾਲ ਹੀ ਪੂਰੇ ਇਲਾਕੇ 'ਚ ਤਾਲਾਬੰਦੀ ਕਰ ਦਿੱਤੀ ਗਈ। ਕੈਪਿਟਲ ਪੁਲਸ ਨੇ ਦੱਸਿਆ ਕਿ ਬਾਹਰੀ ਹਮਲੇ ਦੇ ਖਤਰੇ ਕਾਰਣ ਪੂਰੇ ਕੈਪਿਟਲ ਹਿਲ 'ਚ ਤਾਲਾਬੰਦੀ ਐਲਾਨ ਕਰ ਦਿੱਤੀ ਗਈ ਅਤੇ ਸਾਰੇ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਹ ਜੇਕਰ ਇਲਾਕੇ ਤੋਂ ਦੂਰ ਹਨ ਤਾਂ ਕੈਪਿਟਲ ਬਿਲਡਿੰਗ 'ਚ ਜਾਣ ਦੀ ਕੋਸ਼ਿਸ਼ ਨਾ ਕਰਨ ਅਤੇ ਜਿਹੜੇ ਲੋਕ ਅੰਦਰ ਹਨ ਉਹ ਅੰਦਰ ਹੀ ਰਹਿਣ।



