ਪੰਜਾਬ,ਅੰਮ੍ਰਿਤਸਰ(ਦੇਵ ਇੰਦਰਜੀਤ) :ਸ਼ੌਕਤ ਅਲੀ ਬੀਤੇ ਕੁਝ ਦਿਨਾਂ ਤੋਂ ਬੀਮਾਰ ਸਨ।ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਜੀਐਮਆਈਸੀ ਖੈਰਪੁਰ ਵਿਚ ਲੀਵਰ ਟਰਾਂਸਪਲਾਂਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਸੀ।ਲੋਕ ਗਾਇਕ ਸ਼ੌਕਤ ਅਲੀ ਦਾ ਸ਼ੁੱਕਰਵਾਰ ਸ਼ਾਮ ਨੂੰ ਲਾਹੌਰ ਦੇ ਸੀਐਮਐਚ ’ਤੇ ਦੇਹਾਂਤ ਹੋ ਗਿਆ।ਸ਼ੌਕਤ ਅਲੀ ਸ਼ੂਗਰ ਦੀ ਬਿਮਾਰੀ ਤੋਂ ਲੰਬੇ ਸਮੇਂ ਤੋਂ ਪੀਡ਼ਤ ਸਨ।
ਸ਼ੁੱਕਰਵਾਰ ਨੂੰ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਕੰਬਾਈਨਡ ਮਿਲਟਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ ਅਤੇ ਸ਼ੁੱਕਰਵਾਰ ਸ਼ਾਮ ਨੂੰ ਉਹ ਦੁਨੀਆ ਨੂੰ ਅਲਵਿਦਾ ਕਹਿ ਰੁਖਸਤ ਹੋ ਗਏ। ਸ਼ੌਕਤ ਅਲੀ ਦੇ ਬੇਟੇ ਅਮੀਰ ਸ਼ੌਕਤ ਨੇ ਦੱਸਿਆ ਕਿ ਚੀਫ ਆਰਮੀ ਸਟਾਫ ਜਨਰਲ ਉਮਰ ਜਾਵੇਦ ਬਾਜਵਾ ਦੇ ਨਿਰਦੇਸ਼ਾਂ ’ਤੇ ਪਾਕਿਸਤਾਨ ਦੀ ਆਰਮੀ ਵੱਲੋਂ ਸ਼ੌਕਤ ਅਲੀ ਦਾ ਇਲਾਜ ਕੀਤਾ ਜਾ ਰਿਹਾ ਸੀ।



