ਵੈਨਕੂਵਰ – ਕੈਂਪਰ ਵੈਨ ਵਿੱਚ ਲੱਗੀ ਅੱਗ, ਜਿਉਂਦਾ ਸੜਿਆ ਵਿਅਕਤੀ

by vikramsehajpal

ਸਰੀ (ਦੇਵ ਇੰਦਰਜੀਤ) - ਬੀਤੀ ਸਵੇਰ ਵੈਨਕੂਵਰ ਈਸਟ ਵਿਚ ਇੱਕ ਕੈਂਪਰ ਵੈਨ ਵਿੱਚ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਦੱਸ ਦਈਏ ਕੀ ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਮਰਨ ਵਾਲਾ ਵਿਅਕਤੀ 50 ਕੁ ਸਾਲ ਦਾ ਸੀ।

ਇਹ ਘਟਨਾ ਦੀ ਜਾਂਚ ਕਰ ਰਹੇ ਅਫਸਰਾਂ ਅਨੁਸਾਰ ਇਹ ਘਟਨਾ ਵਿਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਪਰ ਫਿਰ ਵੀ ਅੱਗ ਲੱਗਣ ਦੀ ਜਾਂਚ ਦਾ ਪਤਾ ਲਗਾਉਣ ਲਈ ਅੱਗ ਬੁਝਾਉਣ ਵਾਲੇ ਜਾਂਚ ਕਰਨ ਵਾਲੇ ਘਟਨਾ ਸਥਾਨ 'ਤੇ ਹਨ। ਬੀ ਸੀ ਕੋਰੋਨਰਜ਼ ਸਰਵਿਸ ਵੀ ਇਸ ਦੀ ਪੜਤਾਲ ਕਰ ਰਹੀ ਹੈ।

More News

NRI Post
..
NRI Post
..
NRI Post
..