ਕੈਨੇਡਾ ਨੂੰ ਮਿਲੇਗੀ ਇਸ ਹਫਤੇ ਕੋਰੋਨਾ ਵੈਕਸੀਨ ਦੀ 2 ਮਿਲੀਅਡ ਡੋਜ਼ਾਂ

by vikramsehajpal

ਟਾਰਾਂਟੋ(ਦੇਵ ਇੰਦਰਜੀਤ) : ਦੇਸ਼ ਵਿੱਚ ਕੋਵਿਡ-19 ਵਾਇਰਸ ਦੇ ਨਵੇਂ ਤੇ ਵਧੇਰੇ ਤੇਜ਼ੀ ਨਾਲ ਫੈਲਣ ਵਾਲੇ ਵੇਰੀਐਂਟਸ ਵੀ ਵਧੇ ਹਨ।ਕੈਨੇਡਾ ਨੂੰ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨਜ਼ ਦੀਆਂ 316,800 ਡੋਜ਼ਾਂ ਹਾਸਲ ਹੋਣਗੀਆਂ। ਇਹ ਵੈਕਸੀਨ ਕੋਵੈਕਸ ਫੈਸਿਲਿਟੀ ਵੱਲੋਂ ਕੈਨੇਡਾ ਨੂੰ ਮੁਹੱਈਆ ਕਰਵਾਈ ਜਾਵੇਗੀ। ਇਹ ਕੋਵੈਕਸ ਅਜਿਹੀ ਪਹਿਲਕਦਮੀ ਹੈ ਜਿਸ ਤਹਿਤ ਗਲੋਬਲ ਪੱਧਰ ਉੱਤੇ ਵੈਕਸੀਨ ਸੇ਼ਅਰ ਕੀਤੀ ਜਾਂਦੀ ਹੈ। ਕੋਵੈਕਸ ਲਈ ਕੈਨੇਡਾ ਵੱਲੋਂ 440 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਗਿਆ ਹੈ ਜਿਸ ਵਿੱਚੋਂ ਅੱਧੀ ਰਕਮ ਗਰੀਬ ਦੇਸ਼ਾਂ ਲਈ ਵੈਕਸੀਨ ਖਰੀਦਣ ਤੇ 15 ਮਿਲੀਅਨ ਡੋਜ਼ਾਂ ਦੇ ਨੇੜੇ ਤੇੜੇ ਕੈਨੇਡਾ ਲਈ ਵੈਕਸੀਨ ਸਕਿਓਰ ਕਰਨ ਲਈ ਦਿੱਤੇ ਗਏ।

ਹਾਲਾਂਕਿ ਕੋਈ ਵੀ ਮੈਂਬਰ ਮੁਲਕ ਕੋਵੈਕਸ ਸਪਲਾਈ ਨੂੰ ਆਪਣੀ ਵਰਤੋਂ ਲਈ ਇਸਤੇਮਾਲ ਕਰ ਸਕਦੇ ਹਨ। ਪਰ ਕੋਵੈਕਸ ਵਰਗੀ ਪਹਿਲਕਦਮੀ ਦੀ ਵਰਤੋਂ ਖੁਦ ਲਈ ਕਰਨ ਉੱਤੇ ਕੈਨੇਡਾ ਦੀ ਕਾਫੀ ਨੁਕਤਾਚੀਨੀ ਵੀ ਹੋਈ। ਕੋਵੈਕਸ ਸਪਲਾਈ ਤੋਂ ਇਲਾਵਾ ਕੈਨੇਡਾ ਨੂੰ ਫਾਈਜ਼ਰ ਬਾਇਓਐਨਟੈਕ ਵੈਕਸੀਨ ਦੀਆਂ 1,019,070 ਡੋਜ਼ਾਂ ਵੀ ਹਾਸਲ ਹੋਣਗੀਆਂ ਤੇ ਅਗਲੇ ਸੱਤ ਦਿਨਾ ਵਿੱਚ ਮੌਡਰਨਾ ਵੈਕਸੀਨ ਦੀਆਂ 855,600 ਡੋਜ਼ਾਂ ਵੀ ਹਾਸਲ ਹੋਣਗੀਆਂ।

More News

NRI Post
..
NRI Post
..
NRI Post
..