ਭਾਰਤ ‘ਚ ਦੂਜੀ ਵਾਰ ਕੋਰੋਨਾ ਕੇਸਾਂ ਦੀ ਗਿਣਤੀ ਇਕ ਲੱਖ ਤੋਂ ਜਾਦਾ

by vikramsehajpal

ਦਿੱਲੀ(ਦੇਵ ਇੰਦਰਜੀਤ) : ਭਾਰਤਵਿੱਚ ਕੋਵਿਡ-19 ਦੀ ਦੂਸਰੀ ਲਹਿਰ ਬਹੁਤ ਖ਼ਤਰਨਾਕ ਰੂਪਵਿੱਚ ਆ ਰਹੀ ਜਾਪਦੀ ਹੈ। ਹਰ ਰੋਜ਼ ਪਿਛਲੇ ਸਾਰੇ ਰਿਕਾਰਡ ਟੁੱਟ ਰਹੇ ਹਨ। ਮੰਗਲਵਾਰ ਦੇ ਅੰਕੜਿਆਂ ਮੁਤਾਬਕ ਭਾਰਤਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 1,03,558 ਨਵੇਂ ਕੇਸ ਮਿਲੇ ਸਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਤੱਕ ਮਿਲੇ ਇਕ ਲੱਖ ਤੋਂ ਵੱਧਕੋਰੋਨਾ ਦੇ ਕੇਸਾਂਵਿੱਚ 81 ਫੀਸਦੀ ਕੇਸ ਸਿਰਫ਼ 8 ਰਾਜਾਂ, ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਤਮਿਲ ਨਾਡੂ, ਮਧ ਪ੍ਰਦੇਸ਼ ਤੇ ਪੰਜਾਬਤੋਂ ਹਨ। ਲਗਪਗ 18.10 ਫੀਸਦੀ ਕੇਸ ਦੇਸ਼ਵਿੱਚਇਨ੍ਹਾਂ 8 ਰਾਜਾਂ ਦੇ ਬਾਹਰ ਦੇ ਹਨ। ਮਹਾਰਾਸ਼ਟਰਵਿੱਚ ਸਭ ਤੋਂ ਵੱਧ 57,074 ਨਵੇਂ ਕੇਸਮਿਲੇ ਹਨ। ਇਸ ਪਿੱਛੋਂ 5,250 ਨਵੇਂ ਕੇਸਾਂ ਨਾਲ ਛੱਤੀਸਗੜ੍ਹ ਦੂਸਰੇ ਨੰਬਰ ਰਿਹਾ ਅਤੇ ਕਰਨਾਟਕਵਿੱਚ 4,553 ਨਵੇਂ ਕੇਸਮਿਲੇ ਹਨ।