ਭਾਰਤ-ਪਾਕਿ 1971ਜੰਗ ਦੀ 50ਵੀਂ ਵਰ੍ਹੇਗੰਡ ਮੌਕੇ ਮਾਧੋਪੁਰ ਮਿਲਟਰੀ ਛਾਉਣੀ ਵਿਖੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ

by vikramsehajpal

ਸੁਜਾਨਪੁਰ (ਮਹਾਜਨ): ਭਾਰਤ-ਪਾਕਿ 1971 ਦੀ ਜੰਗ ਦੀ 50ਵੀਂ ਵਰ੍ਹੇਗੰਡ ਦੇ ਮੌਕੇ ’ਤੇ ਗੋਲਡਨ ਵਿਕਟਰੀ (ਸਵਰਣਿਮ ਵਿਜੇ) ਸਾਲ ਮਨਾਉਣ ਲਈ ਮਾਧੋਪੁਰ ਮਿਲਟਰੀ ਛਾਉਣੀ ਵਿਖੇ ਪਾਈਪ ਬੈਂਡ ਪ੍ਰਦਰਸ਼ਨ ਨਾਲ ਐਨ.ਸੀ.ਸੀ. ਕੈਡਿਟਸ ਅਤੇ ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਸਭਿਆਚਾਰਕ ਪ੍ਰੋਗਰਾਮ ਬ੍ਰਿਗੇਡੀਅਰ ਰਾਜੀਵ ਕੁਮਾਰ ਅਤੇ ਸਟੇਸ਼ਨ ਕਮਾਂਡਰ ਕਰਨਲ ਅਮਿਤ ਠਾਕੁਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਪਠਾਨਕੋਟ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਈ.ਏ.ਐੱਸ. ਸਨਯਮ ਅਗਰਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜਿਨ੍ਹਾਂ ਵਲੋਂ ਸਵਰਣਿਮ ਵਿਜੇ ਮਸ਼ਾਲ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਫੌਜੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਹਾਦਰ ਔਰਤਾਂ ਅਤੇ ਸਾਬਕਾ ਸੈਨਿਕਾਂ ਦਾ ਸਨਮਾਨ ਕੀਤਾ।

ਪ੍ਰੋਗਰਾਮ ਦੌਰਾਨ ਉਪਰੋਕਤ ਅਧਿਕਾਰੀਆਂ ਨੇ ਕਿਹਾ ਕਿ 16 ਦਸੰਬਰ 1971 ਨੂੰ, ਭਾਰਤੀ ਸ਼ਸਤਰ ਫੌਜਾਂ ਨੇ ਪਾਕਿਸਤਾਨੀ ਸੈਨਾ ਉੱਤੇ ਇੱਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਅਤੇ ਬੰਗਲਾਦੇਸ਼ ਦੀ ਸਿਰਜਣਾ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ। ਇਹ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੇ ਰਵਾਇਤੀ ਯੁੱਧ ਵਿੱਚ ਸਭ ਤੋਂ ਵੱਡਾ ਫੌਜੀ ਸਮਰਪਣ ਸੀ। ਭਾਰਤੀ ਹਥਿਆਰਬੰਦ ਸੈਨਾਵਾਂ ਦੀ ਇਸ ਜਿੱਤ ਦੇ 50 ਸਾਲ ਪੂਰੇ ਹੋਣ ’ਤੇ, ਸਾਲ 2021 ਨੂੰ ਗੋਲਡਨ ਵਿਕਟਰੀ ਸਾਲ ਵਜੋਂ ਮਨਾਇਆ ਜਾ ਰਿਹਾ ਹੈ, ਜਿਸਦਾ ਉਦੇਸ਼ ਸੈਨਿਕਾਂ ਦੀ ਬਹਾਦਰੀ ਨੂੰ ਯਾਦ ਕਰਨਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ। ਪ੍ਰੋਗਰਾਮ ਦੇ ਅਖੀਰ ਵਿਚ ਬ੍ਰਿਗੇਡੀਅਰ ਰਾਜੀਵ ਕੁਮਾਰ ਨੇ ਸਵਰਨੀਮ ਵਿਜੇ ਮਸ਼ਾਲ ਨੂੰ ਸਵਰਨੀਮ ਵਿਜੈ ਟੀਮ ਦੇ ਹਵਾਲੇ ਕੀਤਾ ਅਤੇ ਮਾਧੋਪੁਰ ਤੋਂ ਬਸੋਲੀ ਲਈ ਰਵਾਨਾ ਕੀਤਾ। ਬ੍ਰਿ. ਰਾਜੀਵ ਕੁਮਾਰ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ, ਇਹ ਗੋਲਡਨ ਵਿਕਟਰੀ ਮਸ਼ਾਲ ਰਾਈਜਿੰਗ ਸਟਾਰ ਕੋਰ ਜ਼ੋਨ ਦੇ 10 ਸਥਾਨਾਂ ਤੇ ਪਹੁੰਚੇਗੀ।

More News

NRI Post
..
NRI Post
..
NRI Post
..