ਪਿਛਲੇ 24 ਘੰਟਿਆਂ ’ਚ ਆਏ 1,31,968 ਕੋਰੋਨਾ ਦੇ ਨਵੇਂ ਮਾਮਲੇ

by vikramsehajpal

ਦਿੱਲੀ(ਦੇਵ ਇੰਦਰਜੀਤ) :ਦੇਸ਼ ’ਚ ਹੁਣ ਤਕ ਕੁੱਲ ਕੋਰੋਨਾ ਗ੍ਰਸਤ ਦਾ ਅੰਕੜਾ 1,30,60,542 ਹੋ ਗਿਆ ਹੈ ਤੇ ਕੁੱਲ ਮੌਤਾਂ ਦੀ ਸੰਖਿਆ 1,67,642 ਹੋ ਗਈ ਹੈ।ਭਾਰਤ ’ਚ ਪਿਛਲੇ 24 ਘੰਟਿਆਂ ’ਚ COVID-19 ਦੇ 1,31,968 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 780 ਕੋਰੋਨਾ ਗ੍ਰਸਤ ਦੀ ਮੌਤ ਹੋ ਗਈ ਹੈ।ਇਹ ਅੰਕੜਾ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤਾ ਗਿਆ। ਇਸ ਅਨੁਸਾਰ, ਹੁਣ ਦੇਸ਼ ’ਚ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ 9,79,608 ਹੈ ਤੇ ਡਿਸਚਾਰਜ ਹੋਏ ਮਾਮਲਿਆਂ ਦੀ ਸੰਖਿਆ 1,19,13,292 ਹੈ।

ਦੇਸ਼ ’ਚ 16 ਜਨਵਰੀ ਤੋਂ ਸ਼ੁਰੂ ਹੋਏ ਵੈਕਸੀਨੇਸ਼ਨ ਪ੍ਰੋਗਰਾਮ ਦੇ ਤਹਿਤ ਹੁਣ ਕੁੱਲ 9,43,34,262 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਈ ਜਾ ਚੁੱਕੀ ਹੈ। ਇਸਦੇ ਨਾਲ ਹੀ ਮਹਾਰਾਸ਼ਟਰ ਅਤੇ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਵੈਕਸੀਨ ਦੀ ਘਾਟ ਦੀ ਖ਼ਬਰ ਹੈ। ਹਾਲਾਂਕਿ ਸਿਹਤ ਮੰਤਰੀ ਹਰਸ਼ਵਰਧਨ ਨੇ ਇਸਨੂੰ ਮੰਨਣ ਤੋੋਂ ਇਨਕਾਰ ਕੀਤਾ ਹੈ।

ਪਿਛਲੇ 29 ਦਿਨਾਂ ਤੋਂ ਕੋਰੋਨਾ ਗ੍ਰਸਤ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਆਈਸੀਐੱਮਆਰ ਅਨੁਸਾਰ, ਭਾਰਤ ’ਚ ਸ਼ੁੱਕਰਵਾਰ ਤਕ ਕੋਰੋਨਾ ਵਾਇਰਸ ਲਈ ਕੁੱਲ 25,40,41, 584 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 13,64,205 ਸੈਂਪਲ ਸਿਰਫ਼ ਕੱਲ ਟੈਸਟ ਕੀਤੇ ਗਏ ਹਨ।

More News

NRI Post
..
NRI Post
..
NRI Post
..