ਤ੍ਰਾਲ ‘ਚ ਸੁਰਖਿਆਬਲਾਂ ਨਾਲ ਮੁਠਭੇੜ ‘ਚ ਅਤਵਾਦੀ ਸੰਗਠਨ ਅੰਸਾਰ ਗਜ਼ਵਤੂਲ ਹਿੰਦ ਦਾ ਮੁਖੀ ਢੇਰ

by vikramsehajpal

ਸ੍ਰੀਨਗਰ (ਆਫਤਾਬ ਅਹਿਮਦ)- ਜੰਮੂ-ਕਸ਼ਮੀਰ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੰਸਾਰ ਗਜ਼ਵਤੂਲ ਹਿੰਦ ( ਏ.ਜੀ.ਯੂ.ਐਚ.) ਦਾ ਮੁਖੀ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਖੇਤਰ ਵਿੱਚ ਚੱਲ ਰਹੇ ਮੁਕਾਬਲੇ ਵਿੱਚ ਮਾਰਿਆ ਗਿਆ ਹੈ।

ਕਸ਼ਮੀਰ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ (ਆਈਜੀਪੀ), ਵਿਜੇ ਕੁਮਾਰ ਨੇ ਦੱਸਿਆ ਕਿ ਏ.ਜੀ.ਯੂ.ਐਚ. ਮੁਖੀ ਇਮਤਿਆਜ਼ ਸ਼ਾਹ ਤ੍ਰਾਲ 'ਚ ਸੁਰਖਿਆਬਲਾਂ ਨਾਲ ਗੋਲੀਬਾਰੀ ਵਿੱਚ ਮਾਰਿਆ ਗਿਆ ਹੈ। ਇੱਕ ਟਵੀਟ ਵਿੱਚ, ਆਈਜੀਪੀ ਨੇ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਸਫਲ ਆਪ੍ਰੇਸ਼ਨ ਲਈ ਵਧਾਈ ਦਿੱਤੀ। ਫਿਲਹਾਲ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ। ਤ੍ਰਾਲ 'ਚ ਸੁਰਖਿਆਬਲਾਂ ਨਾਲ ਮੁਠਭੇੜ 'ਚ ਵਿਚ ਮਾਰੇ ਗਏ ਅਲ ਕਾਇਦਾ ਤੋਂ ਪ੍ਰੇਰਿਤ ਅੱਤਵਾਦੀ ਸੰਗਠਨ ਏ.ਜੀ.ਯੂ.ਐਚ. ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ (ਜੇਐਮ) ਨਾਲ ਸਬੰਧਤ ਹੈ। ਮੁੱਖ ਕਮਾਂਡਰ ਇਮਤਿਆਜ਼ ਸ਼ਾਹ ਜੋ ਇਸ ਮੁਕਾਬਲੇ ਵਿਚ ਮਾਰਿਆ ਗਿਆ ਹੈ ਉਹ ਏ.ਜੀ.ਯੂ.ਐਚ.ਦਾ ਚੋਟੀ ਦਾ ਕਮਾਂਡਰ ਸੀ ਅਤੇ 2016 ਵਿਚ ਸੁਰਖਿਆਬਲਾਂ ਨਾਲ ਮੁਠਭੇੜ 'ਚ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਦਾ ਚਚੇਰਾ ਭਰਾ ਸੀ। ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਇਥੇ ਦਸਣਾ ਜਰੂਰੁ ਹੈ ਕਿ ਪਿਛਲੇ 24 ਘੰਟਿਆਂ ਵਿੱਚ ਘਾਟੀ 'ਚ ਦੂਜਾ ਮੁਕਾਬਲਾ ਹੈ ਕਿਉਂਕਿ ਸ਼ੋਪੀਆਂ ਦੇ ਜਾਨ ਮੁਹੱਲਾ ਖੇਤਰ ਵਿੱਚ ਵੀਰਵਾਰ ਸ਼ਾਮ ਤੋਂ ਮੁਕਾਬਲਾ ਚੱਲ ਰਿਹਾ ਹੈ। ਸ਼ੋਪੀਆਂ ਵਿਚ ਹੋਈ ਗੋਲੀਬਾਰੀ ਵਿਚ 3 ਅੱਤਵਾਦੀ ਮਾਰੇ ਗਏ ਹਨ, ਜਦਕਿ ਹਾਲੇ ਵੀ 2 ਹੋਰ ਅੱਤਵਾਦੀ ਸਜਿਦ ’ਚ ਲੁਕੇ ਹੋਏ ਹਨ।

More News

NRI Post
..
NRI Post
..
NRI Post
..