ਨਗਰ ‘ਚ ਅੱਤਵਾਦੀਆਂ ਵਲੋਂ ਕੀਤੀ ਗੋਲੀਬਾਰੀ ‘ਚ ਸੈਨਾ ਦਾ ਜਵਾਨ ਸ਼ਹੀਦ

by vikramsehajpal

ਸ਼੍ਰੀਨਗਰ (ਆਫਤਾਬ ਅਹਮਦ) - ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬੇਜਭੇਰਾ ਦੇ ਜਬਲੀਪੋਰਾ ਖੇਤਰ ਵਿੱਚ ਸ਼ੁੱਕਰਵਾਰ ਨੂੰ ਅਣਪਛਾਤੇ ਅੱਤਵਾਦੀਆਂ ਵੱਲੋਂ ਖੇਤਰੀ ਸੈਨਾ (ਟੈਰੀਟੋਰੀਅਲ ਆਰਮੀ) ਦੇ ਇੱਕ ਜਵਾਨ ਉੱਤੇ ਫਾਇਰ ਕੀਤੇ ਜਾਣ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਜਵਾਨ ਸ਼ਹੀਦ ਹੋਗਿਆ।

ਜੀਐਮਸੀ ਅਨੰਤਨਾਗ ਦੇ ਮੈਡੀਕਲ ਸੁਪਰਡੈਂਟ ਡਾ. ਇਕਬਾਲ ਸੋਫੀ ਨੇ ਦੱਸਿਆ ਕਿ ਸੈਨਾ ਦੇ ਜਵਾਨ ਨੂੰ ਮ੍ਰਿਤਕ ਹਸਪਤਾਲ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਮੈਡੀਕਲ ਸੁਪਰਡੈਂਟ ਸਬ ਜ਼ਿਲਾ ਹਸਪਤਾਲ ਬੈਜਭੇਰਾ ਡਾ: ਤੁਲਾ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੈਨਾ ਦੇ ਜਵਾਨ ਦੇ ਸਿਰ ਅਤੇ ਪੇਟ ਦੇ ਕਈ ਗੋਲੀਆਂ ਲਗਿਆ ਸਨ।

ਸਰਕਾਰੀ ਸੂਤਰਾਂ ਅਨੁਸਾਰ ਸ਼ਹੀਦ ਹੋਏ ਜਵਾਨ ਦੀ ਪਛਾਣ ਮੁਹੰਮਦ ਸਲੀਮ ਅਖੂਨ (45) ਪੁੱਤਰ ਗੁਲਾਮ ਹਸਨ ਅਖੂਨ ਨਿਵਾਸੀ ਬੀਜਭੇਰਾ ਵਜੋਂ ਹੋਈ ਹੈ ਅਤੇ ਟੈਰੀਟੋਰੀਅਲ ਆਰਮੀ ਵਿਚ ਸੇਵਾ ਨਿਭਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਫੜਨ ਲਈ ਪੂਰਾ ਇਲਾਕਾ ਘੇਰ ਲਿਆ ਗਿਆ ਹੈ।

More News

NRI Post
..
NRI Post
..
NRI Post
..