ਕਾਰ ਦਰਖ਼ਤ ਨਾਲ ਟਕਰਾਈ ਫੌਜੀ ਦੀ ਮੌਤ

by vikramsehajpal

ਸਰਦੂਲਗੜ੍ਹ(ਬਲਜਿੰਦਰ ਸਿੰਘ) : ਕਾਰ ਦੇ ਦਰਖ਼ਤ ਨਾਲ ਟਕਰਾਅ ਜਾਣ ਕਰਕੇ ਸਾਬਕਾ ਫੌਜੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ ਥਾਣਾ ਮੁਖੀ ਝੁਨੀਰ ਨੇ ਦੱਸਿਆ ਫੱਤਾ ਮਾਲੋਕਾ ਦਾ ਸਾਬਕਾ ਫੌਜੀ ਬੂਟਾ ਸਿੰਘ (41) ਪੁੱਤਰ ਬੋਘਾ ਸਿੰਘ ਆਪਣੀ ਆਲਟੋ ਕਾਰ ਰਾਹੀ ਮਾਨਸਾ ਤੋਂ ਆਪਣੇ ਪਿੰਡ ਫੱਤਾ ਆ ਰਿਹਾ ਸੀ। ਪਿੰਡ ਦੇ ਨਜਦੀਕ ਆਕੇ ਕਾਰ ਦਾ ਟਾਇਰ ਫੱਟ ਗਿਆ ਅਤੇ ਕਾਰ ਬੇਕਾਬੂ ਹੋਕੇ ਇਕ ਦਰਖ਼ਤ ਨਾਲ ਜਾ ਟਕਰਾਈ।ਜਿਸ ਕਾਰਨ ਸਾਬਕਾ ਫੌਜੀ ਬੂਟਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਬੂਟਾ ਸਿੰਘ ਦੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਰੱਖਿਆ ਹੋਇਆਂ ਹੈ ਜਿਸ ਦਾ ਕੱਲ੍ਹ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਝੁਨੀਰ ਪੁਲਸ ਵੱਲੋ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ।

More News

NRI Post
..
NRI Post
..
NRI Post
..