ਕੈਨੇਡਾ ਫੈਡਰਲ ਸਰਕਾਰ ਨੂੰ ਫਾਈਜ਼ਰ ਤੋਂ 1.8 ਮਿਲੀਅਨ ਅਤੇ ਮੌਡਰਨਾ ਤੋਂ 8 ਲੱਖ ਵੈਕਸੀਨ ਮਿਲਣ ਦੀ ਉਮੀਦ

by vikramsehajpal

ਉਨਟਾਰੀਓ(ਦੇਵ ਇੰਦਰਜੀਤ) : ਫੈਡਰਲ ਸਰਕਾਰ ਨੂੰ ਇਸ ਹਫਤੇ ਮੌਡਰਨਾ ਦੀਆਂ 855,000 ਕੋਵਿਡ ਵੈਕਸੀਨ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ। ਇਹ ਡੋਜ਼ਾਂ ਪਿਛਲੇ ਹਫਤੇ ਮਿਲਣ ਦੀ ਉਮੀਦ ਸੀ ਪਰ ਇਸ ਵਿੱਚ ਥੋੜ੍ਹੀ ਦੇਰ ਹੋ ਗਈ।
ਮੌਡਰਨਾ ਦੀਆਂ ਇਨ੍ਹਾਂ ਡੋਜ਼ਾਂ ਦੇ ਨਾਲ ਫੈਡਰਲ ਸਰਕਾਰ ਨੂੰ ਫਾਈਜ਼ਰ ਬਾਇਓਐਨਟੈਕ ਵੈਕਸੀਨ ਦੀਆਂ ਇੱਕ ਮਿਲੀਅਨ ਡੋਜ਼ਾਂ ਤੋਂ ਥੋੜ੍ਹੀਆਂ ਵੱਧ ਡੋਜ਼ਾਂ ਵੀ ਹਾਸਲ ਹੋਣਗੀਆਂ।

ਫੈਡਰਲ ਸਰਕਾਰ ਦੇ ਵੈਕਸੀਨ ਦੀ ਵੰਡ ਸਬੰਧੀ ਕੋਸਿ਼ਸ਼ਾਂ ਦਾ ਧਿਆਨ ਰੱਖ ਰਹੇ ਫੌਜੀ ਅਧਿਕਾਰੀ ਮੇਜਰ ਜਨਰਲ ਡੈਨੀ ਫੋਰਟਿਨ ਨੇ ਆਖਿਆ ਕਿ ਮੌਡਰਨਾ ਵੱਲੋਂ ਡੋਜ਼ਾਂ ਵਿੱਚ ਹੋਣ ਵਾਲੀ ਦੇਰ ਲਈ ਉਸ ਦੀ ਕੁਆਲਿਟੀ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਣ ਵਾਲੀ ਜਾਂਚ ਨੂੰ ਜਿ਼ੰਮੇਵਾਰ ਦੱਸਿਆ ਗਿਆ ਹੈ।

ਅਧਿਕਾਰੀਆਂ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਅਗਲੇ ਹਫਤੇ ਵੀ ਮੌਡਰਨਾ ਵੱਲੋਂ ਮਿਲਣ ਵਾਲੀਆਂ 1·2 ਮਿਲੀਅਨ ਡੋਜ਼ਾਂ ਦੀ ਡਲਿਵਰੀ ਵਿੱਚ ਦੇਰ ਹੋ ਸਕਦੀ ਹੈ। ਇਸ ਦੇ ਉਲਟ ਫਾਈਜ਼ਰ ਬਾਇਓਐਨਟੈਕ ਇੱਕ ਮਹੀਨੇ ਤੋਂ ਲਗਾਤਾਰ ਹਰ ਹਫਤੇ ਕੈਨੇਡਾ ਨੂੰ ਇੱਕ ਮਿਲੀਅਨ ਸ਼ੌਟਸ ਭੇਜਦੀ ਹੈ। ਪਬਲਿਕ ਹੈਲਥ ਏਜੰਸੀ ਨੂੰ ਇਸ ਹਫਤੇ ਆਕਸਫੋਰਡ ਐਸਟ੍ਰਾਜ਼ੈਨੇਕਾ ਜਾਂ ਜੌਹਨਸਨ ਐਂਡ ਜੌਹਨਸਨ ਦੇ ਸ਼ੌਟਸ ਮਿਲਣ ਦੀ ਕੋਈ ਉਮੀਦ ਨਹੀਂ ਹੈ।

More News

NRI Post
..
NRI Post
..
NRI Post
..