ਗਊਆਂ ਲਈ ਗਊਸ਼ਾਲਾ ਇਕੱਠੀ ਕਰਨ ਲੱਗੀ ਤੂੜੀ

by vikramsehajpal

ਬੁਢਲਾਡਾ 15 ਅਪ੍ਰੈਲ (ਕਰਨ) : ਗਊਆਂ ਲਈ ਪਿੰਡਾਂ ਵਿਚ ਲਗਾਤਾਰ ਤੂੜੀ ਇਕੱਠੀ ਕੀਤੀ ਜਾ ਰਹੀ ਹੈ।ਇਸ ਵਾਸਤੇ ਸਾਰੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਪਿੰਡ ਅਹਿਮਦਪੁਰ ਵਿਖੇ ਜੈ ਬਾਬਾ ਕਿਸ਼ੋਰ ਦਾਸ ਪ੍ਰਬੰਧਕ ਕਮੇਟੀ ਅਧੀਨ ਪਿਛਲੇ 20 ਸਾਲਾਂ ਤੋਂ ਚੱਲ ਰਹੀ ਗਊਸ਼ਾਲਾ ਲਈ ਤੂੜੀ ਇਕੱਠੀ ਕਰਨ ਦਾ ਕਾਰਜ ਪ੍ਰਬੰਧਕ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ।ਕਮੇਟੀ ਦੇ ਪ੍ਰਧਾਨ ਤੇ ਉੱਘੇ ਸਮਾਜਸੇਵੀ ਸੁਖਦੀਪ ਸਿੰਘ ਦੀਪਾ ਚਹਿਲ ਨੇ ਦੱਸਿਆ ਕਿ ਗਊਸਾਲ ਵਿਚ ਲਗਭਗ 300 ਦੇ ਕਰੀਬ ਬੇਸਹਾਰਾ ਪਸ਼ੂ ਹਨ,ਜਿਸ ਲਈ ਗਉੂਸ਼ਾਲਾ ਦੀ ਛੱਤ ਘੱਟ ਤੇ ਬਣੀ ਹੋਈ ਬਿਲਡਿੰਗ ਕਾਫੀ ਘੱਟ ਹੈ।

ਜੋ ਬਿਲਡਿੰਗ ਬਣੀ ਹੈ,ਉਸਦੀ ਹਾਲ ਵੀ ਕੋਈ ਜ਼ਿਆਦਾ ਚੰਗੀ ਨਹੀਂ ਹੈ ।ਜਿਸ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ ਇਸ ਨੂੰ ਮੁਕੰਮਲ ਕਰਨ ਤੇ ਤੂੜੀ ਦੇ ਪ੍ਰਬੰਧ ਲਈ ਲੋਕਾਂ ਨੁੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕਮੇਟੀ ਵੱਲੋਂ ਤੂੜੀ ਇਕੱਠ ਕਰਨ ਲਈ ਵਰਤੇ ਜਾਂਦੇ ਸਾਧਨਾਂ ਦੀ ਵੀ ਘਾਟ ਹੈ,ਇਸ ਦੀ ਵੀ ਸੇਵਾ ਲੋਕਾਂ ਨੂੰ ਕਰਨੀ ਚਾਹੀਦੀ ਹੈ। ਤਾਂ ਕਿ ਗੳਆਂ ਤੂੜੀ ਤੇ ਹੋਰ ਸਮੱਗਰੀ ਇਕੱਠੀ ਕੀਤੀ ਜਾ ਸਕੇ। ਇਸ ਤੂੜੀ ਨੁੰ ਇਕੱਠੀ ਕਰਕੇ ਸਟੋਰ ਕੀਤਾ ਜਾਵੇਗਾ। ਉਨਾਂ ਮੰਗ ਕੀਤੀ ਕਿ ਪ੍ਰਸ਼ਾਸ਼ਨ ਇਸ ਵਾਸਤੇ ਕਰੀਬ 50 ਡੇਂਖ ਰੁਪਏ ਦੀ ਗ੍ਰਾਂਟ ਦੇਵੇ।ਇਸ ਮੌਕੇ ਬਲਜਿੰਦਰ ਸਿੰਘ ਚਹਿਲ ਮੀਤ ਪ੍ਰਧਾਨ, ਸੇਵਕ ਸਿੰਘ ਜਵੰਦਾ, ਘੋਚਾ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।