ਕੁੰਭ ਮੇਲੇ ’ਚ 1701 ਸ਼ਰਧਾਲੂਆਂ ਨੂੰ ਹੋਇਆ ਕਰੋਨਾ, 1 ਅਖਾੜਾ ਮੁਖੀ ਦੀ ਮੌਤ

by vikramsehajpal

ਹਰਿਦੁਆਰ (ਦੇਵ ਇੰਦਰਜੀਤ)- ਵਿਸ਼ਵ ਦੇ ਇਸ ਸਭ ਤੋਂ ਵੱਡੇ ਧਾਰਮਿਕ ਇਕੱਠ ਯਾਨੀ ਕਿ ਕੁੰਭ ਮੇਲੇ ਬਾਰੇ ਜਤਾਇਆ ਖੌ਼ਫ਼ ਸੱਚ ਹੋਣ ਲੱਗਾ ਹੈ। ਹਰਿਦੁਆਰ ਕੁੰਭ ਮੇਲਾ ਖੇਤਰ ਵਿੱਚ 10 ਤੋਂ 14 ਅਪਰੈਲ ਦੌਰਾਨ 1701 ਸ਼ਰਧਾਲੂ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਅੰਕੜਿਆਂ ਮਗਰੋਂ ਦੇਸ਼ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ਵਿੱਚ ਕੁੰਭ ਮੇਲਾ ਵੱਡਾ ਯੋਗਦਾਨ ਪਾ ਸਕਦਾ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਨਾਲ ਸਬੰਧਤ ਮਹਾ ਨਿਰਵਾਣੀ ਅਖਾੜੇ ਦੇ ਮੁਖੀ ਸਵਾਮੀ ਕਪਿਲ ਦੇਵ ਦੀ ਕਰੋਨਾ ਲਾਗ ਕਾਰਨ ਅੱਜ ਦੇਹਰਾਦੂਨ ਦੇ ਨਿੱਜੀ ਹਸਪਤਾਲ ’ਚ ਮੌਤ ਹੋਣ ਦਾ ਵੀ ਸਮਾਚਾਰ ਹੈ।

ਹਰਿਦੁਆਰ ਦੇ ਚੀਫ਼ ਮੈਡੀਕਲ ਅਧਿਕਾਰੀ ਸ਼ੰਭੂ ਕੁਮਾਰ ਝਾਅ ਨੇ ਕਿਹਾ ਕਿ ਉਪਰੋਕਤ ਅੰਕੜਾ ਆਰਟੀ-ਪੀਸੀਆਰ ਤੇ ਰੈਪਿਡ ਐਂਟੀਜੈੱਨ ਟੈਸਟ ਦੀਆਂ ਰਿਪੋਰਟਾਂ ’ਤੇ ਅਧਾਰਿਤ ਹੈ। ਝਾਅ ਨੇ ਕਿਹਾ ਕਿ ਅਜੇ ਕੁਝ ਹੋਰ ਆਰਟੀ-ਪੀਸੀਆਰ ਟੈਸਟਾ ਰਿਪੋਰਟਾਂ ਦੀ ਉਡੀਕ ਹੈ ਤੇ ਮੌਜੂਦਾ ਰੁਝਾਨਾਂ ਨੂੰ ਵੇਖਦਿਆਂ ਪਾਜ਼ੇਟਿਵ ਕੇਸਾਂ ਦੀ ਗਿਣਤੀ 2000 ਨੂੰ ਟੱਪ ਸਕਦੀ ਹੈ। ਦੱਸਣਾ ਬਣਦਾ ਹੈ ਕਿ ਕੁੰਭ ਮੇਲਾ ਜੋ ਕਿ 670 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਫੈਲਿਆ ਹੋਇਆ ਹੈ ਦੇ ਦੌਰਾਨ 12 ਅਪਰੈਲ ਨੂੰ ਸੋਮਵਤੀ ਅਮਾਵਸਿਆ ਤੇ 14 ਅਪਰੇਨ ਨੂੰ ਮੇਸ਼ ਸਕਰਾਂਤੀ ਮੌਕੇ 48.51 ਲੱਖ ਲੋਕ ਜੁੜੇ ਸੀ ਤੇ ਇਸ ਦੌਰਾਨ ਮਾਸਕ ਤੇ ਸਮਾਜਿਕ ਦੂਰਜੀ ਜਿਹੇ ਕੋਵਿਡ ਨੇਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ ਅਤੇ ਮੇਲੇ ਦੌਰਾਨ ਆਪਣੀ ਸਿਰੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੁਲੀਸ ਅਖਾੜੇ ਦੇ ਸਾਧੂ ਸੰਤਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਵਿੱਚ ਨਾਕਾਮ ਰਹੀ।

More News

NRI Post
..
NRI Post
..
NRI Post
..