ਮਾਨਸਾ ‘ਚ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ-17 ਗ੍ਰਿਫ਼ਤਾਰ

by vikramsehajpal

ਮਾਨਸਾ (ਐੱਨ.ਆਰ.ਆਈ. ਮੀਡਿਆ)- ਮਾਨਸਾ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਅਤੇ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੋਏ 19 ਮੁਕੱਦਮੇ ਦਰਜ਼ ਕਰਕੇ 17 ਮੁਲਜਿਮਾਂ ਨੂੰ ਗਿਰਫ਼ਤਾਰ ਕੀਤਾ ਹੈ।

ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ। ਉਹਨਾਂ ਦਸਿਆ ਕਿ ਗਿਰਫ਼ਤਾਰ ਮੁਲਜਿਮਾਂ ਪਾਸੋੋਂ 5 ਗ੍ਰਾਮ ਹੈਰੋਇੰਨ ਸਮੇਤ 2 ਕਾਰਾ (ਨੰ-ਐਚਆਰ-51ਏਜੇ-7408 ਅਤੇ ਡੀਐਲ-9ਸੀਕੇ-5552 ), 4.2 ਕਿਲੋੋ ਭੁੱਕੀ ਚੂਰਾਪੋਸਤ, 100 ਨਸ਼ੀਲੀਆਂ ਗੋੋਲੀਆਂ, 800 ਗ੍ਰਾਮ ਗਾਂਜਾ, 1670 ਲੀਟਰ ਲਾਹਣ, 3 ਚਾਲੂ ਭੱਠੀਆਂ ਅਤੇ 173 ਬੋਤਲਾਂ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ। ਗਿਰਫ਼ਤਾਰ ਮੁਲਜਿਮਾਂ ਵਿਰੁੱਧ ਵੱਖ-ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।

More News

NRI Post
..
NRI Post
..
NRI Post
..