ਇੰਡੀਆਨਾਪੋਲਿਸ ਵਿਚ ਹੋਈ ਗੋਲੀਬਾਰੀ, 8 ਮਰੇ

by vikramsehajpal

ਇੰਡੀਆਨਾਪੋਲਿਸ (ਅਮਰੀਕਾ) (ਦੇਵ ਇੰਦਰਜੀਤ)- ਇੰਡੀਆਨਾਪੋਲਿਸ ਵਿਚ ਫੈਡੇਕਸ ਦੇ ਇਕ ਕੇਂਦਰ ਵਿਚ ਲੰਘੀ ਰਾਤ ਹੋਈ ਗੋਲੀਬਾਰੀ ਦੀ ਘਟਨਾ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ। ਉਪਰੰਤ ਬੰਦੂਕਧਾਰੀ ਵਿਅਕਤੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ।

ਪੁਲੀਸ ਦੇ ਬੁਲਾਰੇ ਜਿਨੀ ਕੁੱਕ ਨੇ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ ਵਿਚ ਕਈ ਹੋਰ ਲੋਕ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਸਥਾਨਕ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਘੱਟੋ ਘੱਟ ਚਾਰ ਜਣਿਆਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਗੰਭੀਰ ਜ਼ਖ਼ਮੀ ਹੈ। ਫੈਡੇਕਸ ਕੇਂਦਰ ਵਿਚ ਕੰਮ ਕਰਨ ਵਾਲੇ ਘਟਨਾ ਦੇ ਚਸ਼ਮਦੀਦ ਇਕ ਵਿਅਕਤੀ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਸ ਨੇ ਇਕ ਬੰਦੂਕਧਾਰੀ ਨੂੰ ਉੱਥੇ ਦੇਖਿਆ।

More News

NRI Post
..
NRI Post
..
NRI Post
..