ਫਰਾਂਸ ਨੇ ਪਾਕਿਸਤਾਨ ‘ਚੋ ਬੁਲਾਏ ਆਪਣੇ 15 ਡਿਪਲੋਮੈਟ ਵਾਪਿਸ

by vikramsehajpal

ਪੈਰਿਸ (ਦੇਵ ਇੰਦਰਜੀਤ) : ਪਾਕਿਸਤਾਨ ਨੇ ਇਸ ਹਿੰਸਾ ਵਿਚ ਸ਼ਾਮਲ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ 'ਤੇ ਐਂਟੀ ਟੇਰੇਰਿਜ਼ਮ ਐਕਟ ਦੇ ਤਹਿਤ ਕਾਰਵਾਈ ਕਰਦਿਆਂ ਪਾਬੰਦੀ ਲਗਾ ਦਿੱਤੀ ਹੈ।ਰਾਂਸ ਨੇ ਪਾਕਿਸਤਾਨ ਤੋਂ ਆਪਣੇ 15 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਪੈਗੰਬਰ ਮੁਹੰਮਦ ਦੇ ਕਾਰਟੂਨ ਪ੍ਰਕਾਸ਼ਨ ਨੂੰ ਲੈ ਕੇ ਹੋਈ ਹਿੰਸਾ ਦੇ ਬਾਅਦ ਯੂਰਪੀ ਦੇਸ਼ ਨੇ ਇਹ ਫ਼ੈਸਲਾ ਲਿਆ ਹੈ। ਪਾਕਿਸਤਾਨ ਵਿਚ ਬੀਤੇ ਕਈ ਦਿਨਾਂ ਤੋਂ ਹਿੰਸਕ ਝੜਪਾਂ ਜਾਰੀ ਹਨ ਜਿਹਨਾਂ ਵਿਚ ਇਕ ਪਾਬੰਦੀਸ਼ੁਦਾ ਸੰਗਠਨ ਵੀ ਸ਼ਾਮਲ ਹੈ।

ਇਹਨਾਂ ਲੋਕਾਂ ਦੀ ਮੰਗ ਹੈ ਕਿ ਫਰਾਂਸ ਦੇ ਡਿਪਲੋਮੈਟਾਂ ਨੂੰ ਪਾਕਿਸਤਾਨ ਵਿਚੋਂ ਬਾਹਰ ਕੀਤਾ ਜਾਵੇ। ਇਹਨਾਂ ਮੰਗਾਂ ਅਤੇ ਹਿੰਸਾ ਵਿਚਾਲੇ ਫਰਾਂਸ ਨੇ ਆਪਣੇ ਡਿਪਲੋਮੈਟਾਂ ਨੂੰ ਇਸਲਾਮਿਕ ਦੇਸ਼ ਤੋਂ ਵਾਪਸ ਬੁਲਾ ਲਿਆ ਹੈ। ਫ੍ਰਾਂਸੀਸੀ ਅਖ਼ਬਾਰ ਲੇ ਫਿਲਾਰੋ ਦੀ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ ਕਿ ਪਾਕਿਸਤਾਨ ਵਿਚ ਹਿੰਸਾ ਦੌਰਾਨ ਹੁਣ ਤੱਕ 15 ਡਿਪਲੋਮੈਟ ਦੇਸ਼ ਛੱਡ ਚੁੱਕੇ ਹਨ ਜਾਂ ਫਿਰ ਛੱਡਣ ਦੀ ਤਿਆਰੀ ਵਿਚ ਹਨ।

ਬੀਤੇ ਹਫ਼ਤੇ ਵੀਰਵਾਰ ਨੂੰ ਹੀ ਫਰਾਂਸ ਨੇ ਆਪਣੇ ਨਾਗਰਿਕਾਂ ਅਤੇ ਕੰਪਨੀਆਂ ਨੂੰ ਅਸਥਾਈ ਤੌਰ 'ਤੇ ਪਾਕਿਸਤਾਨ ਛੱਡਣ ਦੀ ਸਲਾਹ ਦਿੱਤੀ ਸੀ। ਪਾਕਿਸਤਾਨ ਵਿਚ ਫਰਾਂਸ ਦੇ ਵਿਰੋਧ ਵਿਚ ਹਿੰਸਕ ਪ੍ਰਦਰਸ਼ਨਾਂ ਦੇ ਬਾਅਦ ਸਰਕਾਰ ਨੇ ਇਹ ਸਲਾਹ ਜਾਰੀ ਕੀਤੀ। ਫ੍ਰਾਂਸੀਸੀ ਦੂਤਾਵਾਸ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਈਮੇਲ 'ਤੇ ਸਲਾਹ ਦਿੱਤੀ ਗਈ ਸੀ ਕਿ ਪਾਕਿਸਤਾਨ ਵਿਚ ਫ੍ਰਾਂਸੀਸੀ ਹਿਤਾਂ ਦੇ ਸਾਹਮਣੇ ਗੰਭੀਰ ਖਤਰਾ ਹੈ।

More News

NRI Post
..
NRI Post
..
NRI Post
..