MS Dhoni ਦੇ ਮਾਤਾ-ਪਿਤਾ ਨੂੰ ਹੋਇਆ ਕੋਰੋਨਾ, ਹਸਪਤਾਲ ’ਚ ਦਾਖਲ

by vikramsehajpal

ਰਾਂਚੀ (ਦੇਵ ਇੰਦਰਜੀਤ)- ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਕੋਰੋਨਾ ਇਨਫੈਕਟਿਡ ਹੋ ਗਏ ਹਨ। ਦੋਵੇਂ ਰਾਂਚੀ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਹਨ। ਉਨ੍ਹਾਂ ਦੇ ਪਿਤਾ ਪਾਨ ਸਿੰਘ ਧੋਨੀ ਤੇ ਮਾਤਾ ਦੇਵਕੀ ਬਰਿਆਤੂ ਰੋਡ ਸਥਿਤ ਇਕ ਨਿਜੀ ਹਸਪਤਾਲ ’ਚ ਇਲਾਜ ਕਰਵਾ ਰਹੇ ਹਨ।

ਹਸਪਤਾਲ ਅਨੁਸਾਰ ਦੋਵਾਂ ਦੀ ਹਾਲਤ ਕੁਝ ਠੀਕ ਹੈ। ਉਨ੍ਹਾਂ ਦਾ ਆਕਸੀਜਨ ਲੇਵਲ ਵੀ ਠੀਕ ਹੈ। ਇਨਫੈਕਸ਼ਨ ਫੇਫੜਿਆਂ ਤਕ ਨਹੀਂ ਪਹੁੰਚਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਜਲਦ ਤੋਂ ਜਲਦ ਤੰਦਰੁਸਤ ਹੋ ਜਾਣਗੇ। ਦੱਸਣਯੋਗ ਹੈ ਕਿ ਧੋਨੀ ਫਿਲਹਾਲ ਆਈਪੀਐੱਲ 2021 ’ਚ ਰੁੱਝੇ ਹੋਏ ਹਨ।

More News

NRI Post
..
NRI Post
..
NRI Post
..