ਸ਼੍ਰੀਨਗਰ (ਆਫਤਾਬ ਅਹਿਮਦ)- ਕੇਂਦਰੀ ਕਸ਼ਮੀਰ ਦੇ ਗੰਧਰਬਲ ਜ਼ਿਲੇ ਦੇ ਰਾਮਵਾਰੀ ਗੁੰਡ ਖੇਤਰ ਵਿਚ ਇਕ ਚੀਤੇ ਦਾ ਦੇਖਿਆ ਗਿਆ ਹੈ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ । ਇਨ੍ਹਾਂ ਹੀ ਨਹੀਂ ਇਲਾਕੇ ਦੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ।
ਓਥੇ ਹੀ ਖੇਤਰ ਵਿਚ ਚੀਤਾ ਦਿਖਣ ਤੋਂ ਬਾਲ ਲੋਕਾਂ ਨੇ ਇਸ ਬਾਰੇ ਵਾਈਲਡ ਲਾਈਫ ਵਿਭਾਗ ਗੰਧਰਬਲ ਨਾਲ ਸੰਪਰਕ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਚੀਤਾ ਦੇਖਣ ਚ ਬਿਮਾਰ ਜਾਪਦਾ ਸੀ। ਹਾਲਾਂਕਿ ਇਹ ਖੇਤਰ ਬਹੁਤ ਦੂਰ ਦਾ ਇਲਾਕਾ ਹੈ, ਇਸ ਲਈ ਵਾਈਲਡ ਲਾਈਫ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਖੇਤਰ ਵਿੱਚ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੀਤੇ ਨੂੰ ਕਾਬੂ ਕਰਨ ਲਈ ਬਹੁਤ ਸਾਰੇ ਜਾਲ ਵਿਛਾਏ ਅਤੇ ਚੀਤੇ ਨੂੰ ਫੜ ਲਿਆ ਗਿਆ। ਵਾਈਲਡ ਲਾਈਫ ਵਿਭਾਗ ਦੀ ਟੀਮ ਨੇ ਚੀਤੇ ਨੂੰ ਇਲਾਜ ਲਈ ਦਾਚੀਗਮ ਪਾਰਕ ਭੇਜ ਦਿੱਤਾ ਹੈ ।



