ਪੰਜਾਬ ਕਿਸਾਨ ਯੂਨੀਅਨ ਦੇ ਵਰਕਰ ਜਗਰੂਪ ਸਿੰਘ ਸਤੀਕੇ ਦੀ ਮੌਤ

by vikramsehajpal

ਬੁਢਲਾਡਾ (ਕਰਨ): ਪਿਛਲੇ ਲਮੇ ਤੋ ਦਿੱਲੀ ਮੋਰਚੇ ਵਿਚ ਟਿੱਕਰੀ ਬਾਡਰ ਤੇ ਸ਼ਾਮਲ ਹੋਣ ਕਰਕੇ ਪੰਜਾਬ ਕਿਸਾਨ ਯੂਨੀਅਨ ਦੇ ਵਰਕਰ ਜਗਰੂਪ ਸਿੰਘ ਸਤੀਕੇ ਦੀ ਬਿਮਾਰ ਹੋਣ ਤੋ ਬਾਅਦ ਮੋਤ ਹੋ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਦੱਸਿਆ ਕਿ ਮ੍ਰਿਤਕ ਵਰਕਰ ਜੋ ਪਿਛਲੇ ਸਮੇ ਤੋ ਦਿੱਲੀ ਟਿਕਰੀ ਬਾਰਡਰ ਤੇ ਧਰਨੇ ਵਿਚ ਸ਼ਾਮਲ ਹੋਣ ਗਿਆ ਸੀ ਜਿਸ ਤੋਂ ਬਾਅਦ ਉਹ ਬਿਮਾਰ ਹੋ ਗਿਆ ਜਿਸਨੂੰ ਤਿੰਨ ਦਿਨ ਪਹਿਲਾਂ ਪਿੰਡ ਲਿਆਂਦਾ ਗਿਆ ਅਤੇ ਸਥਾਨਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਗਿਆ ਸੀ। ਜਿਸਦੀ ਬੀਤੀ ਰਾਤ ਮੋਤ ਹੋ ਗਈ। ਕਿਸਾਨ ਆਗੂਆ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਨੂੰ ਪੰਜਾਹ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਫੋਟੋ : ਬੁਢਲਾਡਾ: ਮ੍ਰਿਤਕ ਜਗਰੂਪ ਸਿੰਘ ਸਤੀਕੇ ਦੀ ਫਾਇਲ ਫੋਟੋ

More News

NRI Post
..
NRI Post
..
NRI Post
..