ਖੇਤ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਨੇ ਨਾਂਅ ਮੰਗ ਪੱਤਰ ਦਿੱਤਾ

by vikramsehajpal

ਬੁਢਲਾਡਾ (ਕਰਨ) - ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਅੱਜ ਖੇਤ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਇੱਥੋਂ ਦੇ ਐਸ ਡੀ ਐਮ ਦਫਤਰ ਰਾਹੀਂ ਭੇਜਿਆ ਗਿਆ ।
ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਰੂਪਾ ਸਿੰਘ ਬੁਢਲਾਡਾ , ਬਿੰਦਰ ਸਿੰਘ ਅਹਿਮਦਪੁਰ ਅਤੇ ਹਰਵਿੰਦਰ ਸਿੰਘ ਕਲੀਪੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਲਗਾਤਾਰ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰਨ ਦੇ ਰੋਸ ਵਜੋਂ ਅੱਜ ਦੇ ਦਿਨ ਨੂੰ ਵਿਰੋਧ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ।
ਖੇਤ ਮਜ਼ਦੂਰ ਆਗੂਆਂ ਨੇ ਮੰਗ ਪੱਤਰ ਵਿੱਚ ਪੁਰਜੋਰ ਮੰਗ ਕੀਤੀ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਾਰੇ ਖੇਤ ਮਜ਼ਦੂਰ ਪਰਿਵਾਰਾਂ ਨੂੰ ਰਾਸ਼ਨ ਕਿੱਟ ਮੁਫ਼ਤ ਦਿੱਤੀ ਜਾਵੇ ਜਿਸ ਵਿੱਚ 10 ਕਿਲੋ ਚਾਵਲ ਜਾਂ ਕਣਕ ਪ੍ਰਤੀ ਜੀਅ ਅਤੇ ਹੋਰ ਨਿੱਤ ਵਰਤੋਂ ਦੀਆਂ ਖਾਣ ਵਾਲੀਆਂ ਵਸਤਾਂ ਜਿਵੇਂ ਤੇਲ , ਖੰਡ ,ਦਾਲਾਂ ਆਦਿ ਹਰ ਮਹੀਨੇ ਦਿੱਤੀਆਂ ਜਾਣ । ਮਨਰੇਗਾ ਕਾਮਿਆਂ ਨੂੰ ਸਾਲ ਵਿੱਚ ਦੋ ਸੌ ਦਿਨ ਕੰਮ ਅਤੇ ਦਿਹਾੜੀ 600 ਰੁਪਏ ਦਿੱਤੀ ਜਾਵੇ। ਕਰੋਨਾ ਵੈਕਸੀਨ ਹਰ ਇਨਸਾਨ ਨੂੰ ਮੁਫ਼ਤ ਅਤੇ ਸਾਰੇ ਥਾਵਾਂ 'ਤੇ ਦਿੱਤੀ ਜਾਵੇ। ਇਕੱਲਤਾ ਕੇਂਦਰ ( ਕੁਆਇਰਨਟਾਇਨ ਸੈਂਟਰ) ਆਧੁਨਿਕ ਸਾਜੋ ਸਾਮਾਨ ਨਾਲ ਲੈੱਸ ਹੋਣ ਅਤੇ ਸਾਫ ਸਫਾਈ ਵਾਲੇ ਹੋਣ। ਇਨਾਂ ਕੇੰਦਰਾਂ ਦਾ ਪਿੰਡਾਂ ਵਿੱਚ ਵੀ ਪ੍ਰਬੰਧ ਕੀਤਾ ਜਾਵੇ। ਆਰ.ਟੀ-ਪੀ.ਸੀ.ਆਰ ਟੈਸਟ ਅਤੇ ਦਵਾਈਆਂ ਸਾਰਿਆਂ ਨੂੰ ਮੁਫਤ ਦਿੱਤੀਆਂ ਜਾਣ । ਪਰਵਾਸੀ ਕਾਮਿਆਂ ਲਈ ਆਪਣੇ ਘਰਾਂ ਨੂੰ ਜਾਣ ਲਈ ਬੱਸ ਅਤੇ ਰੇਲ ਗੱਡੀ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ ਅਤੇ ਇਨਾਂ ਪਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਫਰ ਦੌਰਾਨ ਖਾਣ-ਪੀਣ ਦੀਆਂ ਵਸਤਾਂ ਅਤੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਜਾਵੇ।
ਇਸ ਮੌਕੇ 'ਤੇ ਹੋਰਨਾਂ ਤੋਂ ਬਿਨਾਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਦਲਿਓ , ਹਰਦੀਪ ਸਿੰਘ ਅਹਿਮਦਪੁਰ , ਗੌਰਵ ਨੰਨਚਹਿਲ , ਜਸਵੰਤ ਸਿੰਘ ਬੀਰੋਕੇ ,

More News

NRI Post
..
NRI Post
..
NRI Post
..