ਪੀ ਆਰ ਟੀ ਸੀ ਦੇ ਸਮੂਹ ਕੱਚੇ ਕਰਮਚਾਰੀਆਂ ਨੇ ਸੰਘਰਸ਼ ਕਰਨ ਦਾ ਲਿਆ ਫੈਸਲਾ : ਗੁਰਸੇਵਕ ਸਿੰਘ

by vikramsehajpal

ਬੁਢਲਾਡਾ (ਕਰਨ): ਸਥਾਨਕ ਪੀ ਆਰ ਟੀ ਸੀ ਡਿੱਪੂ ਵਿੱਚ ਸਮੂਹ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਵਰਕਰਾਂ ਦੀਆਂ ਮੁਸ਼ਕਿਲਾਂ ਸਬੰਧੀ ਇਕੱਠੇ ਹੋ ਕੇ ਸ਼ਘੰਰਸ਼ ਕਰਨ ਦਾ ਅਲਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿਦੇ ਹੋਏ ਗੁਰਸੇਵਕ ਸਿੰਘ ਨੇ ਕਿਹਾ ਕਿ ਸਮੂਹ ਵਰਕਰਾਂ ਨੇ ਏਕੇ ਦਾ ਸਬੂਤ ਦਿੰਦੇ ਹੋਏ ਪੰਜਾਬ ਰੋਡਵੇਜ਼ /ਪਨਬੱਸ ਕੰਟ੍ਰਰੈਕਟ ਵਰਕਰਜ ਯੂਨੀਅਨ ਦੇ ਨਾਲ ਇਕੱਠੇ ਮੰਚ ਤੋ ਸ਼ਘੰਰਸ਼ ਲੜਨ ਦਾ ਐਲਾਨ ਕੀਤਾ ਹੈ। ਉਹਨਾ ਕਿਹਾ ਕਿ ਕੱਚੇ ਕਰਮਚਾਰੀਆ ਨੂੰ ਪੱਕੇ ਕਰਨਾ ਆਦਿ ਮੰਗਾਂ ਲਈ ਲਾਮਬੰਦ ਕੀਤਾ ਗਿਆ। ਉਹਨਾ ਕਿਹਾ ਕਿ ਡਿਪੂ ਦੀ ਪੰਜ ਮੈਬਰੀ ਕਮੇਟੀ ਦੀ ਚੋਣ ਕੀਤੀ ਗਈ। ਮੰਗਾਂ ਲਈ ਇਸ ਮੌਕੇ ਪਟਿਆਲਾ ਡਿੱਪੂ ਪਰਧਾਨ ਸਹਿਜ ਸੰਧੂ ਤੇ ਹਰਕੇਸ਼ ਵਿੱਕੀ, ਗਰਜਾ ਸਿੰਘ,ਦੀਪਕਪਾਲ,ਰਮਨਦੀਪ ਸਿੰਘ,ਜਸਵਿੰਦਰ ਸਿੰਘ ਅਾਦਿ ਸਾਥੀ ਹਾਜਰ ਸਨ।

More News

NRI Post
..
NRI Post
..
NRI Post
..